09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਨੇ 21ਵਾਂ ਚਾਰਟਰ ਸਮਾਰੋਹ ਕਰਵਾਇਆ <br/>

Ad Position 21
repet_subhas-goyals [Copy P29]
21ਵੇਂ ਚਾਰਟਰ ਸਮਾਰੋਹ ਮੌਕੇ ਮੰਚ 'ਤੇ ਮੌਜੂਦ ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਦੇ ਅਹੁਦੇਦਾਰ | ਤਸਵੀਰ : ਹਰਜੀਤ ਸਿੰਘ <br/> 10-05-2026
ਅੰਮਿ੍ਤਸਰ, 9 ਜੂਨ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਦਾ 21ਵਾਂ ਚਾਰਟਰ ਸਮਾਰੋਹ ਅੰਮਿ੍ਤਸਰ ਕਲੱਬ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡਿਓ) ਅਤੇ ਸਰਪ੍ਰਸਤੀ ਕਲੱਬ ਦੇ ਚੇਅਰਮੈਨ ਰੋਟੇਰੀਅਨ ਇੰਜ. ਪੀ. ਐੱਸ. ਗਰੋਵਰ ਨੇ ਕੀਤੀ | ਸਮਾਗਮ 'ਚ ਡੀ. ਜੀ. ਈ. ਰੋਟੇਰੀਅਨ ਅਨਿਲ ਸਿੰਗਲ ਅਤੇ ਡੀ. ਜੀ. ਐੱਨ. ਰੋਟੇਰੀਅਨ ਐੱਚ. ਐੱਸ. ਜੋਗੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਪਣੇ ਸਵਾਗਤੀ ਸੰਬੋਧਨ 'ਚ ਰੋਟੇਰੀਅਨ ਐੱਸ. ਪੀ. ਸਿੰਘ ਨੇ ਮੁੱਖ ਮਹਿਮਾਨਾਂ, ਹਾਜ਼ਰ ਮਹਿਲਾਵਾਂ, ਰੋਟਰੀ ਮੈਂਬਰਾਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਫਰਸਟ ਲੇਡੀ ਰੋਟੇਰੀਅਨ ਵਰਿੰਦਰ ਕੌਰ ਮਾਣਕ, ਰਣਬੀਰ ਸਿੰਘ, ਡਾ: ਜਸਪ੍ਰੀਤ ਗਰੋਵਰ, ਰਮਿੰਦਰ ਗਰੋਵਰ (ਚਾਰਟਰ ਪ੍ਰਧਾਨ, ਰੋਟਰੀ ਕਲੱਬ ਅੰਮਿ੍ਤਸਰ ਵੈਸਟ), ਐੱਚ. ਐੱਸ. ਬੱਗਾ, ਡਾ: ਅਤੁਲ ਸ਼ਰਮਾ, ਡਾ. ਪ੍ਰਸ਼ੋਤਮ, ਆਰ. ਕੇ. ਸੂਦ, ਪਦਮਜੀਤ ਸਿੰਘ, ਰਵਿੰਦਰ ਸਿੰਘ, ਡਾ. ਪੀ. ਐੱਸ. ਗਰੋਵਰ ਅਤੇ ਰੋਟੇਰੀਅਨ ਐੱਸ. ਐੱਸ. ਸੰਧੂ ਸਮੇਤ ਵੱਡੀ ਗਿਣਤੀ 'ਚ ਰੋਟੇਰੀਅਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ | ਬੁਲਾਰਿਆਂ ਨੇ ਕਲੱਬ ਦੀਆਂ 21 ਸਾਲਾਂ ਦੀਆਂ ਸਮਾਜ ਸੇਵੀ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਮਨੁੱਖਤਾ ਦੀ ਸੇਵਾ ਲਈ ਇਸ ਦੇ ਯੋਗਦਾਨ ਨੂੰ ਸਰਾਹਿਆ | ਸਮਾਗਮ ਦੇ ਅੰਤ 'ਚ ਸਕੱਤਰ ਰੋਟੇਰੀਅਨ ਕੇ. ਕੇ. ਢੰਡ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਅ) ਨੇ ਆਰ.ਐੱਸ.ਐੱਸ. ਅਤੇ ਭਾਜਪਾ ਦੀ ਸਿੱਖ ਮਾਮਲਿਆਂ 'ਚ ਵਧ ਰਹੀ ਦਖ਼ਲਅੰਦਾਜ਼ੀ ਨੂੰ ਲੈ ਕੇ ਜਲੰਧਰ 'ਚ 11... ਅਗਲੀ ਖ਼ਬਰ ਸੜਕਾਂ 'ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਹੋਇਆ ਨਗਰ ਨਿਗਮ; ਤਿੰਨ ਦੁਕਾਨਾਂ ਨੂੰ ਕੀਤਾ ਸੀਲ, ਕਈਆਂ ਨੂੰ ਕੀਤੇ...
Ad Position 24