09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਅਕਾਲੀ ਦਲ (ਅ) ਨੇ ਆਰ.ਐੱਸ.ਐੱਸ. ਅਤੇ ਭਾਜਪਾ ਦੀ ਸਿੱਖ ਮਾਮਲਿਆਂ 'ਚ ਵਧ ਰਹੀ ਦਖ਼ਲਅੰਦਾਜ਼ੀ ਨੂੰ ਲੈ ਕੇ ਜਲੰਧਰ 'ਚ 11 ਨੂੰ ਸੱਦੀ ਪੰਥਕ ਇਕੱਤਰਤਾ <br/>

Ad Position 21
repet_subhas-goyals [Copy P29]
ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਅਕਾਲੀ ਦਲ (ਅੰਮਿ੍ਤਸਰ) ਦੀ ਤਸਵੀਰ | ਅਜੀਤ ਤਸਵੀਰ <br/> 10-05-2026
ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਅੰਮਿ੍ਤਸਰ) ਨੇ ਆਰ.ਐੱਸ.ਐੱਸ. ਅਤੇ ਭਾਜਪਾ ਦੀ ਸਿੱਖ ਮਾਮਲਿਆਂ 'ਚ ਵਧ ਰਹੀ ਦਖ਼ਲ ਅੰਦਾਜ਼ੀ ਨੂੰ ਲੈ ਕੇ ਜਲੰਧਰ 'ਚ 11 ਨੂੰ ਪੰਥਕ ਇਕੱਤਰਤਾ ਸੱਦੀ ਗਈ ਹੈ | ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੱਜ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਸਿੱਖ ਕੌਮ ਦੀ ਵੱਖਰੀ ਧਾਰਮਿਕ ਪਛਾਣ, ਇਤਿਹਾਸ ਅਤੇ ਸਿਧਾਂਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਅਜਿਹੇ ਮੁੱਦੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਬਾਰੇ ਸਮੁੱਚੇ ਪੰਥ ਨੂੰ ਇੱਕਜੁੱਟ ਹੋ ਕੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ 11 ਜੂਨ ਨੂੰ ਸਵੇਰੇ 11 ਵਜੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਹੋ ਰਹੀ ਵਿਸ਼ੇਸ਼ ਪੰਥਕ ਇਕੱਤਰਤਾ ਵਿਚ ਹਰ ਉਸ ਵਿਅਕਤੀ, ਜਥੇਬੰਦੀ ਜਾਂ ਸੰਸਥਾ ਦਾ ਸਵਾਗਤ ਕੀਤਾ ਜਾਵੇਗਾ ਜੋ ਸਿੱਖ ਕੌਮ ਦੇ ਭਵਿੱਖ ਅਤੇ ਪੰਥਕ ਮਸਲਿਆਂ ਪ੍ਰਤੀ ਚਿੰਤਤ ਹੈ | ਸ. ਮਾਨ ਨੇ ਦੱਸਿਆ ਕਿ ਇਸ ਇਕੱਤਰਤਾ ਦਾ ਮੁੱਖ ਉਦੇਸ਼ ਆਰ.ਐੱਸ.ਐੱਸ. ਅਤੇ ਭਾਜਪਾ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਬਾਰੇ ਖੁੱਲ੍ਹੀ ਅਤੇ ਉਸਾਰੂ ਚਰਚਾ ਕਰਨਾ ਹੈ, ਤਾਂ ਜੋ ਸਿੱਖ ਕੌਮ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ Spain Hantavirus ਨਾਲ ਪ੍ਰਭਾਵਿਤ Cruise Ship ’ਚੋਂ ਲੋਕਾਂ ਨੂੰ ਕੱਢਣ ਲਈ ਤਿਆਰ ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਨੇ 21ਵਾਂ ਚਾਰਟਰ ਸਮਾਰੋਹ ਕਰਵਾਇਆ <br/>
Ad Position 24