20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਡਾ. ਛੀਨਾ ਆਨਰੇਰੀ ਸਕੱਤਰ ਤੇ ਕੁਲਜੀਤ ਸਿੰਘ ਤੇ ਡਾ. ਮਨਮੋਹਨ ਸਿੰਘ ਵਧੀਕ ਆਨਰੇਰੀ ਸਕੱਤਰ ਨਿਯੁਕਤ

Ad Position 21
No active advertisement
ਅਜੀਤ ਡੈਸਕ 14-06-2026

ਅੰਮ੍ਰਿਤਸਰ, 13 ਜੂਨ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਨਵ-ਗਠਿਤ ਐਜੂਕੇਸ਼ਨਲ ਕਮੇਟੀ ਵਲੋਂ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਪਲੇਠੀ ਇਕੱਤਰਤਾ ਦੌਰਾਨ ਦੀਵਾਨ ਵਲੋਂ ਕਰਵਾਈ ਜਾਂਦੀ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਇਸ ਸਾਲ ਬਟਾਲਾ ਵਿਖੇ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਹਾਜ਼ਰ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਪ੍ਰਧਾਨ ਡਾ. ਨਿੱਜਰ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਸਿੱਖ ਵਿਦਵਾਨਾਂ ਡਾ. ਸਰਬਜੀਤ ਸਿੰਘ ਛੀਨਾ ਨੂੰ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਅਤੇ ਡਾ. ਮਨਮੋਹਨ ਸਿੰਘ ਨੂੰ ਵਧੀਕ ਆਨਰੇਰੀ ਸਕੱਤਰ ਚੁਣਿਆ ਗਿਆ ਜਿਸ ਨੂੰ ਐਜੂਕੇਸ਼ਨਲ ਕਮੇਟੀ ਦੇ ਮੈਂਬਰ ਸਾਹਿਬਾਨ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਦੀਵਾਨ ਦੇ ਮੀਤ ਪ੍ਰਧਾਨ ਤੇ ਨਾਮਵਰ ਸਿੱਖਿਆ ਸ਼ਾਸਤਰੀ ਸੰਤੋਖ ਸਿੰਘ ਸੇਠੀ ਨੂੰ ਸਰਬਸੰਮਤੀ ਨਾਲ ਇਸ ਸਾਲ ਬਟਾਲਾ ਵਿਖੇ ਹੋਣ ਜਾ ਰਹੀ ਵਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਅਗਵਾਈ ਹੇਠ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਕਰਵਾਈ ਗਈ ਸੀ। ਨਵ-ਨਿਯੁਕਤ ਆਨਰੇਰੀ ਸਕੱਤਰ ਡਾ. ਛੀਨਾ ਖੇਤੀਬਾੜੀ, ਅਰਥ ਸ਼ਾਸਤਰ ਵਿਚ ਪੀ. ਐੱਚ. ਡੀ. ਹਨ ਅਤੇ ਖਾਲਸਾ ਕਾਲਜ ਖੇਤੀਬਾੜੀ ਫੈਕਲਟੀ ਦੇ ਡੀਨ ਵਜੋਂ ਸੇਵਾ ਮੁਕਤ ਹੋਏ ਹਨ ਉਨ੍ਹਾਂ ਦੀਆਂ ਇਸ ਖੇਤਰ ਵਿਚ ਲਿਖੀਆਂ ਅਨੇਕਾਂ ਪੁਸਤਕਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸੰਦਰਭ ਪੁਸਤਕਾਂ ਵਜੋਂ ਪ੍ਰਸਿੱਧ ਹਨ। ਡਾ. ਮਨਮੋਹਨ ਸਿੰਘ ਇਸਰੋ ਵਿਚ ਸਨਮਾਨਿਤ ਪ੍ਰਬੰਧਕ ਅਹੁਦਿਆਂ ਤੇ ਰਹਿੰਦਿਆਂ ਪ੍ਰਾਜੈਕਟ ਮੈਨੇਜਮੈਂਟ ਤੇ ਪ੍ਰੋਡਕਟ ਡਿਵੈਲਪਮੈਂਟ ਵਿਭਾਗ ਵਿਚ ਕੰਮ ਕਰ ਚੁੱਕੇ ਹਨ ਅਤੇ ਉੱਚ ਵਿੱਦਿਆ ਪ੍ਰਾਪਤ, ਉੱਘੇ ਪ੍ਰਕਾਸ਼ਕ ਤੇ ਸਿੱਖ ਵਿਦਵਾਨ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਦੀ ਸਿੱਖ ਜਗਤ ਵਿਚ ਪਹਿਚਾਣ ਸਿੱਖ ਇਤਿਹਾਸ, ਗੁਰਮੁੱਖੀ ਭਾਸ਼ਾ ਵਿਗਿਆਨ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਅਕਾਦਮਿਕ ਮਾਰਗ ਦਰਸ਼ਕ ਵਜੋਂ ਹੈ ਤੇ ਉਨ੍ਹਾਂ ਵਲੋਂ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਅਮੀਰ ਵਿਰਸੇ ਨਾਲ ਜੋੜਣ ਵਿਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਸਮੇਂ ਹਾਜ਼ਰ ਦੀਵਾਨ ਅਹੁਦੇਦਾਰਾਂ ਤੇ ਕਮੈਟੀ ਮੈਂਬਰ ਸਾਹਿਬਾਨ ਨੇ ਸ. ਸੇਠੀ, ਡਾ. ਛੀਨਾ, ਡਾ. ਮਨਮੋਹਨ ਸਿੰਘ ਤੇ ਕੁਲਜੀਤ ਸਿੰਘ ਨੂੰ ਸਨਮਾਨਿਤ ਕੀਤਾ। ਐਜੂਕੇਸ਼ਨਲ ਕਮੇਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਦੀਵਾਨ ਪ੍ਰਬੰਧਕਾਂ ਤੇ ਮੈਂਬਰਾਂ ਦਾ ਉਨ੍ਹਾਂ ਦੀ ਕਾਬਲੀਅਤ ਤੇ ਵਿਸ਼ਵਾਸ ਰੱਖਦਿਆਂ ਨਵੇਂ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪਣ ਲਈ ਧੰਨਵਾਦ ਕੀਤਾ। ਇਸ ਮੌਕੇ ਦੀਵਾਨ ਦੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ, ਐਡੀ. ਆਨਰੇਰੀ ਸਕੱਤਰ ਹਰਵਿੰਦਰ ਪਾਲ ਸਿੰਘ ਚੁੱਘ ਤੇ ਜਸਪਾਲ ਸਿੰਘ ਢਿੱਲੋਂ, ਡਾ. ਅਮਰਜੀਤ ਸਿੰਘ ਦੂਆ, ਏ. ਪੀ. ਐੱਸ. ਮਾਨ, ਤਰਲੋਚਨ ਸਿੰਘ, ਮਨਪ੍ਰੀਤ ਸਿੰਘ, ਰਣਦੀਪ ਸਿੰਘ, ਅੰਡਰ ਸੈਕਟਰੀ ਐਜੂਕੇਸ਼ਨ ਕਮੇਟੀ ਅਮਰਜੀਤ ਸਿੰਘ ਚੁੱਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ‘ਕਾਕਰੋਚ ਜਨਤਾ ਪਾਰਟੀ’ ਦੀਆਂ ਵਿਰਾਚਧਾਰਾਵਾਂ ਨੂੰ ਲੋਕ ਸਵੀਕਾਰ ਨਾ ਕਰਨ-ਡਾ. ਢਿੱਲੋਂ ਅਗਲੀ ਖ਼ਬਰ ਸਮਾਜ ਸੇਵੀ ਸਵ. ਆਤਮਾ ਸਿੰਘ ਬਹੋੜੂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
Ad Position 24