20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

‘ਕਾਕਰੋਚ ਜਨਤਾ ਪਾਰਟੀ’ ਦੀਆਂ ਵਿਰਾਚਧਾਰਾਵਾਂ ਨੂੰ ਲੋਕ ਸਵੀਕਾਰ ਨਾ ਕਰਨ-ਡਾ. ਢਿੱਲੋਂ

Ad Position 21
No active advertisement
‘ਕਾਕਰੋਚ ਜਨਤਾ ਪਾਰਟੀ’ ਦੀਆਂ ਵਿਰਾਚਧਾਰਾਵਾਂ ਨੂੰ ਲੋਕ ਸਵੀਕਾਰ ਨਾ ਕਰਨ-ਡਾ. ਢਿੱਲੋਂ 14-06-2026
ਸੁਲਤਾਨਵਿੰਡ, 13 ਜੂਨ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਸਥਿਤ ਗੁਰਦੁਆਰਾ ਅਟਾਰੀ ਸਾਹਿਬ ਵਿਖੇ 21-ਮੈਂਬਰੀ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਪ੍ਰੈੱਸ ਸਕੱਤਰ ਡਾ. ਸੁਪਿੰਦਰ ਸਿੰਘ ਢਿੱਲੋਂ ਨੇ ‘ਕਾਕਰੋਚ ਜਨਤਾ ਪਾਰਟੀ’ ਦੀਆਂ ਕਾਰਵਾਈਆਂ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਪ੍ਰਗਟਾਇਆ ਹੈ। ਇਸ ਮੌਕੇ ਡਾ. ਢਿੱਲੋਂ ਨੇ ਕਿਹਾ ਕਿ ਸਿੱਖ ਕੌਮ ਨੂੰ ਸਾਡੇ ਦਸਮ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਉੱਚੀ-ਸੁੱਚੀ ਵਿਚਾਰਧਾਰਾ ਅਤੇ ਬਹੁਤ ਵੱਡੇ ਰੁਤਬੇ ਨਾਲ ਸਨਮਾਨਿਤ ਕੀਤਾ ਹੈ। ਇਕ ਸਿੱਖ ਦੀ ਅਸਲ ਪਛਾਣ ਜ਼ੁਲਮ ਦੇ ਖਾਤਮੇ’ ਤੇ ‘ਸੱਚ ਦੀ ਰਾਖੀ’ ਲਈ ਜੂਝਣ ਵਾਲੇ ਯੋਧੇ ਵਜੋਂ ਹੈ। ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਮਜ਼ਲੂਮਾਂ ਗਰੀਬਾਂ ਅਤੇ ਲੋੜਵੰਦਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਸਿੱਖ ਕੌਮ ਨਫ਼ਰਤ ਅਤੇ ਘਿਨਾਉਣੇ ਸਿਆਸੀ ਹੱਥਕੰਡਿਆਂ ਦੀ ਪੈਰੋਕਾਰ ਨਹੀਂ ਹੋ ਸਕਦੀ। ਅਸੀਂ ਸਪੱਸ਼ਟ ਕਰਦੇ ਹਾਂ ਕਿ ਸਿੱਖ ਕੌਮ ਨੂੰ ਕਾਕਰੋਚ ਜਾਂ ਇਸ ਵਰਗੀ ਕਿਸੇ ਵੀ ਨਫ਼ਰਤ ਫ਼ੈਲਾਉਣ ਵਾਲੀ ਸਿਆਸੀ ਜਮਾਤ ਨਾਲ ਜੋੜਨਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਵਿਚਾਰਧਾਰਾ ਨੂੰ ਸਵੀਕਾਰ ਨਾ ਕੀਤਾ ਜਾਵੇ। ਡਾ. ਢਿੱਲੋਂ ਨੇ ਸਮੂਹ ਸੰਗਤਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਪਾਰਟੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਤੇ ਗੁਰੂ ਸਾਹਿਬ ਦੇ ਦਿਖਾਏ ਮਾਰਗ ‘ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਲਈ ਸਮਰਪਿਤ ਰਹਿਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਤਾਕਤਾਂ ਨੇ ਆਪਣੀ ਨੀਤੀ ਨਾ ਬਦਲੀ ਤਾਂ ਕਮੇਟੀ ਵਲੋਂ ਹੋਰ ਵੀ ਸਖ਼ਤ ਰੁਖ ਅਖਤਿਆਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਲਘੂ ਉਦਯੋਗਪਤੀਆਂ ਲਈ ਸਰਕਾਰ ਵਲੋਂ ਪ੍ਰਵਾਨਿਤ ਲਾਭਦਾਇਕ ਯੋਜਨਾਵਾਂ ਬਾਰੇ ਸੈਮੀਨਾਰ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਡਾ. ਛੀਨਾ ਆਨਰੇਰੀ ਸਕੱਤਰ ਤੇ ਕੁਲਜੀਤ ਸਿੰਘ ਤੇ ਡਾ. ਮਨਮੋਹਨ ਸਿੰਘ ਵਧੀਕ ਆਨ...
Ad Position 24