13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਇੰਡੀਗੋ ਏਅਰਲਾਈਨ ਨੇ ਨੋਇਡਾ-ਅੰਮ੍ਰਿਤਸਰ ਵਿਚਾਲੇ ਕੀਤੀ ਘਰੇਲੂ ਉਡਾਣ ਸ਼ੁਰੂ

Ad Position 21
No active advertisement
ਅਜੀਤ ਡੈਸਕ 16-06-2026

ਰਾਜਾਸਾਂਸੀ, 15 ਜੂਨ (ਹਰਦੀਪ ਸਿੰਘ ਖੀਵਾ)-ਇੰਡੀਗੋ ਏਅਰਲਾਈਨ ਵਲੋਂ ਨੋਇਡਾ-ਅੰਮ੍ਰਿਤਸਰ ਵਿਚਾਲੇ ਘਰੇਲੂ ਉਡਾਣ ਸੇਵਾ ਸੁਰੂ ਕੀਤੀ ਗਈ ਜਦੋਂ ਕਿ ਇਹ ਉਡਾਣ ਨੋਇਡਾ-ਅੰਮ੍ਰਿਤਸਰ-ਹੈਦਰਾਬਦ ਨਾਲ ਜੋੜਦੀ ਹੈ ਇਸ ਉਡਾਣ ਰਾਹੀਂ ਹੁਣ ਅੰਮ੍ਰਿਤਸਰ ਤੋਂ ਸਿੱਧੇ ਨੋਇਡਾ ਹੈਦਰਾਬਾਦ ਲਈ ਸਫਰ ਕਰ ਸਕਦੇ ਹਨ। ਅੱਜ ਇਹ ਉਡਾਣ ਨੋਇਡਾ ਤੋਂ 125 ਯਾਤਰੀ ਲੈ ਕੇ ਏਥੇ ਪਹੁੰਚੀ ਤੇ ਇਸ ਉਡਾਣ ਰਾਹੀਂ 85 ਯਾਤਰੀ ਇੱਥੋਂ ਨੋਇਡਾ ਲਈ ਰਵਾਨਾ ਹੋਏ। ਇਹ ਉਡਾਣ ਹਫਤੇ ਦੇ 7 ਦਿਨ ਲਗਾਤਾਰ ਚੱਲੇਗੀ। ਇਸ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੇਵਰ (ਨੋਇਡਾ) ਅਤੇ ਅੰਮ੍ਰਿਤਸਰ ਵਿਚਕਾਰ ਇਕ ਨਵੀਂ ਰੋਜ਼ਾਨਾ ਉਡਾਣ ਸੇਵਾ ਸ਼ੁਰੂ ਹੋ ਗਈ ਹੈ, ਜਿਸ ਨਾਲ ਹਵਾਈ ਸੰਪਰਕ ਹੋਰ ਮਜ਼ਬੂਤ ਹੋਇਆ ਹੈ ਅਤੇ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵਾਧੂ ਯਾਤਰਾ ਵਿਕਲਪ ਪ੍ਰਦਾਨ ਹੋਏ ਹਨ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਚਨਬੱਧਤਾ ਸੁਰੱਖਿਅਤ, ਕੁਸ਼ਲ ਅਤੇ ਯਾਤਰੀ-ਅਨੁਕੂਲ ਹਵਾਈ ਅੱਡੇ ਸੇਵਾਵਾਂ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ।

Ad Position 22
No active advertisement
ਪਿਛਲੀ ਖ਼ਬਰ ਸੈਣੀ-ਖੱਟਰ ਦੇ ਦੋਹਰੇ ਮਾਪਦੰਡ ਬੇਨਕਾਬ, ਹਰਿਆਣਾ ’ਚ ਰੋਕ ਲਗਾ ਪੰਜਾਬ ਵਿਚ ਕਰ ਰਹੇ ਰੈਲੀਆਂ-ਸਤਨਾਮ ਸਿੰਘ ਮਠਾੜੂ ਅਗਲੀ ਖ਼ਬਰ ਕਾਂਗਰਸ ਦੇ ਲੋਕ ਸਭਾ ਮੈਂਬਰ �ਜਲਾ ਨੇ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀਆਂ ਦੇ ਗਾਏ ਸੋਹਲੇ
Ad Position 24