ਅੰਮ੍ਰਿਤਸਰ, 28 ਜੂਨ (ਹਰਮਿੰਦਰ ਸਿੰਘ)-ਬੀਤੇ ਦਿਨ ਰਣਜੀਤ ਐਵੀਨਿਊ ਦੇ ਈ ਬਲਾਕ ਵਿਖੇ ਕਿਸੇ ਗੱਲ ਤੋਂ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜਖ਼ਮੀ ਕਰਨ ਵਾਲਿਆਂ ਦੇ ਖਿਲਾਫ਼ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਅਸ਼ਵਨੀ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਸੋਨੂੰ ਮਾਹਲ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਦਰਜ ਕੀਤਾ ਗਿਆ ਹੈ। ਮੁੱਦਈ ਪੱਖ ਨੇ ਦੱਸਿਆ ਕਿ ਉਸ ਦਾ ਲੜਕਾ ਕੁਨਾਲ ਅਰੋੜਾ ਜੋ ਹੈਲਥ ਕਲੱਬਰ ਹੈਮਰ ਮਾਲ ਰੋਡ ਤੋਂ ਈ ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ‘ਚ ਕੁਝ ਖਾਣ ਪੀਣ ਲਈ ਗੱਡੀ ‘ਚੋਂ ਬਾਹਰ ਨਿਕਲਿਆ ਜਿਥੇ ਪਹਿਲਾਂ ਹੀ ਕੁਝ ਲੜਕੇ ਆਪਸ ਵਿਚ ਝਗੜਾ ਕਰ ਰਹੇ ਤੇ ਉਹ ਨੌਜਵਾਨ ਆਪਸ ਵਿਚ ਕਹਿ ਰਹੇ ਸਨ ਕਿ ਸੋਨੂੰ ਮਾਹਲ ਮਾਰ ਗੋਲੀ ਤੇ ਉਸ ਦੇ ਦੇਖਦਿਆਂ ਸੋਨੂੰ ਮਾਹਲ ਨੇ ਮਾਰ ਦੇਣ ਦੀ ਨੀਅਤ ਨਾਲ ਸਿੱਧੀ ਗੋਲੀ ਉਸ ਦੇ ਲੜਕੇ ਕੁਨਾਲ ਅਰੋੜਾ ਦੇ ਮਾਰੀ ਜੋ ਉਸ ਦੀ ਸੱਜੀ ਵੱਖੀ ‘ਤੇ ਲੱਗੀ ਅਤੇ ਜ਼ਮੀਨ ‘ਤੇ ਡਿੱਗ ਪਿਆ । ਜਿਸ ਉਪਰੰਤ ਸੋਨੂੰ ਲਲਕਾਰੇ ਮਾਰਦਾ ਹੋਇਆ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੋਂ ਆਪਣੀ ਗੱਡੀ ‘ਚ ਸਵਾਰ ਹੋ ਕੇ ਦੌੜ ਗਿਆ। ਇਸ ਸਬੰਧ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੋਲੀ ਚੱਲਣ ਦੌਰਾਨ ਇਕ ਵਿਅਕਤੀ ਜ਼ਖ਼ਮੀ, ਮਾਮਲਾ ਦਰਜ
ਅਜੀਤ ਡੈਸਕ
29-06-2026