ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਰੇਲਵੇ ਸਟੇਸ਼ਨ _ਤੇ ਗਰਮੀ ਵਿਚਾਲੇ ਪੱਖੇ ਬੰਦ ਹੋਣ ਕਾਰਨ ਯਾਤਰੀਆਂ ਦਾ ਚੜ੍ਹਿਆ ਪਾਰਾ

Ad Position 21
No active advertisement
ਅਜੀਤ ਡੈਸਕ 29-06-2026

ਅੰਮ੍ਰਿਤਸਰ, 28 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੇ ਹੁੰਮਸ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੋਇਆ ਹੈ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਭਾਰੀ ਗਰਮੀ ਵਿਚਾਲੇ ਪੱਖੇ ਬੰਦ ਹੋਣ ਕਾਰਨ ਯਾਤਰੀਆਂ ਦਾ ਪਾਰਾ ਸਤਵੇਂ ਅਸਮਾਨ ‘ਤੇ ਚੜ੍ਹ ਗਿਆ। ਐਤਵਾਰ ਨੂੰ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਭਾਰੀ ਭੀੜ੍ਹ ਰਹੀ। ਇਸ ਦੌਰਾਨ ਰੇਲਵੇ ਸਟੇਸ਼ਨ ਦੇ ਇਕ ਨੰਬਰ ਪਲੇਟਫਾਰਮ ‘ਤੇ ਕੁਝ ਪੱਖੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗਰਮੀ ਤੇ ਹੁੰਮਸ ਦੇ ਚੱਲਦੇ ਯਾਤਰੀ ਬਿਨਾਂ ਪੱਖਿਆਂ ਤੋਂ ਹੀ ਬੈਠੇ ਰਹੇ। ਪਲੇਟਫਾਰਮ ‘ਤੇ ਬੈਂਚਾਂ ਦੀ ਘਾਟ ਹੋਣ ਕਾਰਨ ਕਈ ਯਾਤਰੀ ਜ਼ਮੀਨ ‘ਤੇ ਹੀ ਬੈਠ ਕੇ ਆਪਣੀ ਗੱਡੀ ਦੀ ਉਡੀਕ ਕਰਦੇ ਦੇਖੇ ਗਏ। ਦੂਜੇ ਪਾਸੇ ਰੇਲਵੇ ਸਟੇਸ਼ਨ ‘ਤੇ ਟਿਕਟ ਕਾਊਂਟਰਾਂ ਦੇ ਸਾਹਮਣੇ ਲੰਬੀਆਂ ਲਾਈਨਾਂ ‘ਚ ਖੜ੍ਹੇ ਯਾਤਰੀ ਵੀ ਗਰਮੀ ਤੋਂ ਬੇਹਾਲ ਸਨ। ਟਿਕਟ ਕਾਉਂਟਰ ਨਜ਼ਦੀਕ ਉਡੀਕ ਹਾਲ ‘ਚ ਯਾਤਰੀਆਂ ਦੀ ਸਹੂਲਤ ਲਈ ਇਕ ਵੱਡਾ ਪੱਖਾ ਵੀ ਲਗਾਇਆ ਗਿਆ ਸੀ, ਲੇਕਿਨ ਤਕਨੀਕੀ ਖ਼ਰਾਬੀ ਦੇ ਚੱਲਦੇ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਉੱਥੇ ਮੁੜ੍ਹ ਲੱਗ ਨਹੀਂ ਸਕਿਆ ਅਤੇ ਜਿਹੜੇ ਪੱਖੇ ਲੱਗੇ ਹੋਏ ਸਨ, ਉਹ ਨਾ ਦੇ ਬਰਾਬਰ ਹੀ ਹਵਾ ਦੇ ਰਹੇ ਸਨ, ਜਿਸ ਕਾਰਨ ਯਾਤਰੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਗ਼ੈਰ ਸਰਕਾਰੀ ਖੇਡ ਕੇਂਦਰ, ਖੇਡਾਂ ਤੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ’ਚ ਵੱਡਾ ਯੋਗਦਾਨ ਪਾਉਂਦੇ ਹਨ- ਵੀਰਪਾਲ, ਹਰਜਾਪ... ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
Ad Position 24
No active advertisement