ਅੰਮ੍ਰਿਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ -1) ਤਰਨ ਤਾਰਨ ਰੋਡ ਵਿਖੇ ਭਾਰਤੀ ਪਬਲਿਸ਼ਰਜ਼ ਦੁਆਰਾ ਅਧਿਆਪਕਾਂ ਲਈ ਸੈਮੀਨਾਰ ਲਗਾਇਆ ਗਿਆ। ਇਸ ਦੌਰਾਨ ਸ੍ਰੀ ਵਰੁਣ ਲਾਂਬਾ ਨੇ ਅਧਿਆਪਕਾਂ ਨੂੰ ਇਫੈਕਟਿਵ ਲਰਨਿੰਗ ਸਕਿੱਲਸ ਸਿਖਾਈਆਂ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣਾ ਅਤੇ ਸਿੱਖਣ ਦੇ ਹੁਨਰਾਂ ਵਿਚ ਸੁਧਾਰ ਕਰਨਾ ਸੀ। ਉਨ੍ਹਾਂ ਅਧਿਆਪਕਾਂ ਨੂੂੰ ਗਤੀਵਿਧੀਆਂ ਕਰਵਾਉਂਦੇ ਹੋਏ ਬੱਚਿਆਂ ਨੂੰ ਕਲਾਸ ਵਿਚ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ‘ਤੇ ਤਿਆਰ ਕਰਨਾ ਸਿਖਾਇਆ। ਸਕੂਲ ਪ੍ਰਿੰਸੀਪਲ ਜਸਲੀਨ ਕੌਰ ਨੇ ਵਰੁਣ ਲਾਂਬਾ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਧਿਆਪਕਾਂ ਨੂੂੰ ਬਹੁਤ ਵਧੀਆ ਤਕਨੀਕਾਂ ਸਿਖਾਈਆਂ ਹਨ ਕਿਉਂਕਿ ਅਧਿਆਪਕਾਂ ਨੇ ਸਾਰੀ ਉਮਰ ਹੀ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ। ਪ੍ਰਿੰਸੀਪਲ ਤੇ ਸਟਾਫ ਵਲੋਂ ਸ੍ਰੀ ਲਾਂਬਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਅਧਿਆਪਕਾਂ ਲਈ ਸੈਮੀਨਾਰ ਕਰਵਾਇਆ
ਅਜੀਤ ਡੈਸਕ
03-07-2026