10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜ ਦਿਨਾ ‘ਸਮਰ ਨਾਟ ਉਤਸਵ’ ਦੇ ਚੌਥੇ ਦਿਨ ਦਰਸ਼ਕਾਂ ਨੂੰ ਸਮਾਜ ’ਚ ਫੈਲੇ ਭ੍ਰਿਸ਼ਟਾਚਾਰ ਦੇ ਰੂਬਰੂ ਕਰਵਾ ਗਿਆ ਵਿਰਸਾ ਵਿਹਾਰ ਵਿਖੇ ਮੰਚਿਤ ਭੀਸ਼ਮ ਸਾਹਨੀ ਦਾ ਨਾਟਕ ‘ਮੁਆਵਜ਼ੇ’

Ad Position 21
No active advertisement
ਅਜੀਤ ਡੈਸਕ 05-07-2026
ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ)-ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਵਲੋਂ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨਾ ਚੱਲੀ ਸਲਾਨਾ ਰਾਸ਼ਟਰੀ ਰੰਗਮੰਚ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕਾਂ ਦੇ ਵਿਰਸਾ ਵਿਹਾਰ ਦੇ ਆਡੀਟੋਰੀਅਮ ਵਿਖੇ ਚੱਲ ਰਹੇ ਪੰਜ ਦਿਨਾ ਨਾਟ ਉਤਸਵ ਦੇ ਚੌਥੇ ਦਿਨ ਪ੍ਰਸਿੱਧ ਲੇਖਕ ਭੀਸ਼ਮ ਸਾਹਨੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦੁਆਰਾ ਨਿਰਦੇਸ਼ਤ ਨਾਟਕ ‘ਮੁਆਵਜ਼ੇ’ ਸਫ਼ਲਤਾਪੂਰਵਕ ਮੰਚਿਤ ਕੀਤਾ ਗਿਆ।
ਨਾਟਕ ਦੀ ਕਹਾਣੀ ਅਨੁਸਾਰ ‘ਮੁਆਵਜ਼ੇ’ ਦਾ ਅਰਥ ਕਿਸੇ ਵਿਅਕਤੀ ਦਾ ਕਿਸੇ ਦੰਗੇ, ਕੁਦਰਤੀ ਆਪਦਾ ਵਿਚ ਮਰੇ ਹੋਏ ਜਾਂ ਅਪਾਹਜ਼ ਹੋਏ ਵਿਅਕਤੀ ਨੂੰ ਸਰਕਾਰ ਵਲੋਂ ਮਿਲੀ ਵਿੱਤੀ ਸਹਾਇਤਾ ਹੈ ਅਤੇ ਇਹ ਦੁਰਘਟਨਾ ਵਿਚ ਮੌਤ ਹੋਣ ਦੀ ਸੂਰਤ ਵਿਚ ਬਚੇ ਹੋਏ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਵਿੱਤੀ ਮੁਆਵਜ਼ੇ ਨੂੰ ਵੀ ਦਰਸਾਉਂਦਾ ਹੈ। ਭਾਰਤ ਦੇ ਇਕ ਅਣਜਾਣ ਸ਼ਹਿਰ ਵਿਚ, ਹਰ ਕੋਈ ਮੌਕਾਪ੍ਰਸਤ ਤੌਰ ‘ਤੇ ਦੰਗਿਆਂ ਦੀ ਉਡੀਕ ਕਰਦਾ ਹੈ। ਸਿਆਸਤਦਾਨ ਹਰ ਘਟਨਾ ਲਈ ਭਾਸ਼ਣ ਤਿਆਰ ਕਰਨ ਵਿਚ ਰੁੱਝੇ ਹੋਏ ਹਨ। ਪੁਲਿਸ ਦੰਗਿਆਂ ਦੀ ਸਥਿਤੀ ਵਿਚ ਕਾਰਵਾਈ ਕਰਨ ਦੀ ਤਿਆਰੀ ਕਰਦੀ ਹੈ ਅਤੇ ਸਰਕਾਰ ਦੁਆਰਾ ਮੁਆਵਜ਼ੇ ਵਜੋਂ ਦਿੱਤੇ ਜਾਣ ਵਾਲੇ ਪੈਸੇ ਦੀ ਰਾਖੀ ਕਰਦੀ ਹੈ। ਵਪਾਰੀ ਸਭ ਤੋਂ ਪ੍ਰਭਾਵਸ਼ਾਲੀ ਦੰਗਿਆਂ ਲਈ ਚਾਕੂ, ਬੰਦੂਕਾਂ ਅਤੇ ਬੰਬ ਪੇਸ਼ ਕਰਦੇ ਹਨ। ਇੱਕ ਹਾਸ-ਪ੍ਰੇਰਕ ਦ੍ਰਿਸ਼ ਵਿਚ, ਇਕ ਦੁਕਾਨਦਾਰ ਵਿਕਰੀ ਲਈ ਹਥਿਆਰਾਂ ਦਾ ਖੁਲਾਸਾ ਕਰਨ ਲਈ ਧਾਰਮਿਕ ਸ਼ਖਸੀਅਤਾਂ ਦੇ ਆਪਣੇ ਪਵਿੱਤਰ ਸਟੋਰ ਫਰੰਟ ਨੂੰ ਪਿੱਛੇ ਹਟਾਉਂਦਾ ਹੈ। ਇੱਕ ਝੁੱਗੀ-ਝੌਂਪੜੀ ਦੇ ਵਸਨੀਕਾਂ ਨੂੰ ਪਤਾ ਲੱਗਦਾ ਹੈ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਿੰਨੀ ਰਕਮ ਮਿਲੇਗੀ। ਉਹ ਉਤਸ਼ਾਹ ਨਾਲ ਦੀਨੂ ਨੂੰ ਦੰਗਿਆਂ ਵਿਚ ਮਰਨ ਲਈ ਮਨਾਉਂਦੇ ਹਨ ਤਾਂ ਜੋ ਉਹ ਮੁਆਵਜ਼ਾ ਇਕੱਠਾ ਕਰ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ। ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਦਰਸ਼ਕਾਂ ਨੂੰ ਰੂਬਰੂ ਕਰਾਉਂਦੇ ਇਸ ਨਾਟਕ ਵਿਚ ਨਿਸ਼ਾਂਤ, ਆਰਿਅਨ, ਪੁਲਕਿਤ ਗੋਇਲ, ਰਵੀਨ, ਵਿਸ਼ਾਲ, ਉਦੇ ਚੋਪੜਾ, ਰਾਜੀਵ, ਪੰਥਪ੍ਰੀਤ, ਸੰਦੀਪ, ਪਵਨ ਕੁਮਾਰ, ਲਖਵਿੰਦਰ ਸਿੰਘ, ਚਿਰੰਜੀਵ ਮਾਨਵ, ਜਗਜੀਤ ਸਿੰਘ, ਕਪਿਲ ਵਿਜਾਨ, ਤਰੁਣ ਰੋਤੇਲਾ, ਮ੍ਰਿਦੂਲ ਸੇਖੜੀ, ਧਮਰਪਾਲ, ਮਨਪ੍ਰੀਤ, ਕਬੀਰ ਸਰਦਾਨਾ, ਕਵਚ ਮਲਿਕ, ਰਹਿਮਾਨ ਸਿੰਘ, ਸਤਿੰਦਰ ਸਿੰਘ, ਸਮਰਥ ਗੋਇਲ, ਗਗਨਪ੍ਰੀਤ, ਭਾਰਤ ਅਜ਼ਾਦ, ਸਤੀਸ਼ ਸ਼ਰਮਾ, ਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਪ੍ਰੀਤਾ ਮੋਗਾ, ਸਮਰਪ੍ਰੀਤ ਸਿੰਘ, ਆਸ਼ੂ ਨਇਅਰ, ਚੰਦਨ ਸਮੇਤ ਕਲਾਕਾਰਾਂ ਵੱਲੋਂ ਵੱਖ ਵੱਖ ਭੂਮਿਕਾਵਾਂ ਨਿਭਾਂੲਂਆਂ ਗਈਆਂ। ਇਸ ਮੌਕੇ ਕੇਵਲ ਧਾਲੀਵਾਲ, ਸੁਮੀਤ ਸਿੰਘ ਤਰਕਸ਼ੀਲ, ਡਾ. ਐਸ. ਪੀ. ਅਰੋੜਾ, ਭੂਪਿੰਦਰ ਸਿੰਘ ਸੰਧੂ, ਮਧੂ ਸ਼ਰਮਾ, ਗੁਰਤੇਜ ਮਾਨ, ਵਿਪਨ ਧਵਨ, ਸਤਨਾਮ ਮੂਧਲ, ਗੋਬਿੰਦ ਕੁਮਾਰ ਸਮੇਤ ਹੋਰ ਨਾਟ ਪ੍ਰੇਮੀ ਤੇ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਅੱਜ ਦਾ ਨਾਟਕ-ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਪੰਜ ਰੋਜ਼ਾ ਨਾਟ ਉਤਸਵ ਦੇ ਕੱਲ 5 ਜੁਲਾਈ ਨੂੰ ਆਖਰੀ ਦਿਨ ਦਾ ਨਾਟਕ ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ ਵਿਰਸਾ ਵਿਹਾਰ ਦੀ ਥਾਂ ਪ੍ਰੀਤ ਨਗਰ ਦੇ ਸ: ਗੁਰਬਖਸ਼ ਸਿੰਘ ਨਾਨਕ ਸਿੰਘ ਓਪਨ ਏਅਰ ਆਡੀਟੋਰੀਅਮ ਵਿਖੇ ਸ਼ਾਮ 6.30 ਵਜੇ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦਾ ਸਰਪੰਚਾਂ ਨੂੰ 10,000 ਰੁਪਏ ਮਹੀਨਾਵਾਰ ਮਾਣਭੱਤਾ ਦੇਣ ਦਾ ਫ਼ੈਸਲਾ ਇਤਿਹਾਸਕ-ਚੇਅਰਮੈਨ ਗੁਰਪ੍ਰਤਾਪ ਸਿੰਘ ਸੰ... ਅਗਲੀ ਖ਼ਬਰ ਬੱਚਿਆਂ ਵਿਚ ਵੱਧ ਰਿਹਾ ਮੋਟਾਪਾ ਗੰਭੀਰ ਚਿੰਤਾ ਦਾ ਵਿਸ਼ਾ-ਡਾ. ਜੌਲੀ
Ad Position 24