ਅੰਮ੍ਰਿਤਸਰ, 8 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਰੇਲਵੇ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਦਫ਼ਤਰ ’ਚ ਬੇਅੰਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ । ਮੀਟਿੰਗ ਦੀ ਸ਼ੁਰੂਆਤ ਸਕੱਤਰ ਸਵਰਨ ਸਿੰਘ ਸੰਧੂ ਨੇ ਪਿਛਲੇ ਮਹੀਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ । ਮੀਟਿੰਗ ‘ਚ ਐੱਸ.ਬੀ.ਆਈ. ਆਫਿਸ ਤੋਂ ਆਏ ਹੋਏ ਸਟਾਫ ਨੇ ਰਿਟਾਇਰਡ ਸਾਥੀਆਂ ਨੂੰ ਮਿਊਚਲ ਫੰਡ ਅਤੇ ਸੀ. ਪੀ. ਪੀ. ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਰਿਟਾਇਰਡ ਕਰਮਚਾਰੀਆਂ ਨੂੰ ਮੈਨੂਅਲ ਪਾਸ ਨਾ ਮਿਲਣਾ, ਸਾਥੀਆਂ ਨੂੰ ਦੰਦਾਂ ਦੇ ਇਲਾਜ ਤੇ ਖਰਚ ਨੂੰ ਰੀਬਰਸਮੈਂਟ ਕਰਾਉਣਾ, ਹਰੇਕ ਰਿਟਾਇਰਡ ਇੰਪਲਾਈ ਨੂੰ ਇੰਡਵਿਜੁਅਲ ਡਿਜੀਟਲ ਆਈ. ਡੀ. ਕਾਰਡ (ਮੁਫਤ) ਮਿਲਣ ਸੰਬੰਧੀ ਵਿਚਾਰ ਚਰਚਾ ਵੀ ਕੀਤੀ ਗਈ। ਅਖ਼ੀਰ ‘ਚ ਸੈਕਟਰੀ ਸਵਰਨ ਸਿੰਘ ਸੰਧੂ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਸਹਾਇਕ ਸਕੱਤਰ, ਬਲਜੀਤ ਸਿੰਘ ਉਪ ਪ੍ਰਧਾਨ, ਅਜੀਤ ਸਿੰਘ ਵਾਲੀਆ ਉਪ ਪ੍ਰਧਾਨ, ਪਵਨ ਕੁਮਾਰ ਕੈਸ਼ੀਅਰ, ਇਕਬਾਲ ਸਿੰਘ ਵਰਕਿੰਗ ਪ੍ਰਧਾਨ, ਕਮਲਮੀਤ ਸਿੰਘ ਉਪ ਪ੍ਰਧਾਨ ਹਰਦੀਪ ਸਿੰਘ ਉਪ ਪ੍ਰਧਾਨ ਵਿਨੋਦ ਕੁਮਾਰ, ਨਰੇਸ਼ ਕੁਮਾਰ, ਜੋਗਿੰਦਰ ਸੰਘ, ਕਿਸ਼ੋਰੀ ਲਾਲ, ਜਗਦੀਸ਼ ਸਿੰਘ, ਹਰਚਰਨ ਸਿੰਘ ਏ. ਸੀ. ਸੀ., ਗੁਰਚਰਨ ਸਿੰਘ ਐਸ. ਆਦਿ ਹਾਜ਼ਰ ਸਨ।