ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ/ਟਰਾਂਸਕੋ ਸ਼ਹਿਰੀ ਹਲਕਾ ਅੰਮ੍ਰਿਤਸਰ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-07-2026
ਅੰਮ੍ਰਿਤਸਰ, 8 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ/ ਟਰਾਂਸਕੋ ਸ਼ਹਿਰੀ ਹਲਕਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਇੰਜ. ਅਵਤਾਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਸਰਕਲ ਦਫਤਰ ਹਾਲ ਗੇਟ ਵਿਖੇ ਕੀਤੀ ਗਈ, ਜਿਸ ’ਚ ਸਮੁੱਚੀ ਸਰਕਲ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਰਗਰਮ ਮੈਂਬਰਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਇਸ ਮੌਕੇ ਸਰਕਲ ਪ੍ਰਧਾਨ ਇੰਜ. ਅਵਤਾਰ ਸਿੰਘ ਬਮਰਾਹ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 2027 ਵਿਧਾਨ ਸਭਾ ਚੋਣਾਂ ‘ਚ ਕੋਈ ਵੀ ਪੈਨਸ਼ਨਰ/ਮੁਲਾਜ਼ਮ ਅਤੇ ਉਨ੍ਹਾਂ ਦਾ ਪਰਿਵਾਰ ਇਸ ਸਰਕਾਰ ਨੂੰ ਵੋਟ ਨਹੀਂ ਪਾਵੇਗਾ ਅਤੇ ਇਸਦਾ ਡੱਟ ਕੇ ਵਿਰੋਧ ਕਰੇਗਾ। ਸੁਖਦੇਵ ਰਾਜ ਬਿੱਲਾ, ਓਮ ਪ੍ਰਕਾਸ਼ ਸ਼ਰਮਾ, ਸਤਪਾਲ ਸਿੰਘ, ਇੰਜ. ਅਵਤਾਰ ਬਮਰਾਹ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਵਰਿਆਮ, ਇੰਦਰਜੀਤ ਸਿੰਘ ਵਲਟੋਹਾ, ਬਖਸ਼ੀਸ਼ ਸਿੰਘ ਚੀਮਾ ਨੇ ਕਿਹਾ ਹੈ ਕਿ 1-1- 2016 ਤੋ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਲਗਾਇਆ ਜਾਵੇ, 200/- ਰੁਪਏ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੈਨਸ਼ਨਰਾਂ ਨੂੰ ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਇਸ ਮੌਕੇ ਚਮਨ ਲਾਲ, ਰਤਨ ਚੰਦ, ਗੁਰਮੁਖ ਰਣਜੀਤ ਸਿੰਘ, ਇੰਦਰਜੀਤ ਸਿੰਘ, ਜਗੀਰ ਸਿੰਘ, ਰਕੇਸ਼ ਕੁਮਾਰ, ਵਰਿੰਦਰਜੀਤ ਸਿੰਘ ਬਮਰਾਹ, ਓਮ ਪ੍ਰਕਾਸ਼, ਸੁਖਜਿੰਦਰ ਸਿੰਘ, ਨਿਰੰਕਾਰ ਸਿੰਘ, ਲੱਖਾ ਸਿੰਘ, ਬ੍ਰਿਜ ਮੋਹਨ ਮਨਮੋਹਨ, ਬਾਬਾ ਕਸ਼ਮੀਰ ਸਿੰਘ, ਰਣਜੀਤ ਸਿੰਘ ਵਰਿਆਮ, ਆਕਾਸ਼ਦੀਪ, ਇੰਦਰਜੀਤ ਸਿੰਘ ਵਲਟੋਹਾ, ਬੱਲ ਸਿੰਘ, ਗੁਰਮੁਖ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ ਸੈਣੀ, ਹੀਰਾ ਲਾਲ, ਬਖਸ਼ੀਸ਼ ਸਿੰਘ ਚੀਮਾ, ਦਰਸ਼ਨ ਕੁਮਾਰ, ਮੁਖਤਿਆਰ ਸਿੰਘ, ਅਪਾਰ ਸਿੰਘ, ਸੁਧੀਰ ਕੁਮਾਰ ਰਤਨ, ਲਾਲ ਸਿੰਘ, ਕਸ਼ਮੀਰ ਸਿੰਘ, ਰਘਬੀਰ ਸਿੰਘ, ਨੱਥਾ ਸਿੰਘ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਗੁਰਦੁਆਰਾ ਧੋਬੜੀ ਸਾਹਿਬ (ਅਸਾਮ) ਦੇ ਮੁੱਖ ਪ੍ਰਬੰਧਕ
Ad Position 24
No active advertisement