ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਦਲ ਬਦਲੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ, ਵਫ਼ਾਦਾਰਾਂ ਨਾਲ ਨਫ਼ਰਤ- ਪ੍ਰੋ: ਚਾਵਲਾ

Ad Position 21
No active advertisement
ਅਜੀਤ ਡੈਸਕ 14-07-2026

ਅੰਮ੍ਰਿਤਸਰ, 12 ਜੁਲਾਈ (ਹਰਮਿੰਦਰ ਸਿੰਘ)- ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਰਾਜਨੀਤੀ ਦੇ ਸਿਖਰ ‘ਤੇ ਬੈਠੇ ਨੇਤਾਵਾਂ ਨੇ ਰਾਜਨੀਤੀ ਨੂੰ ਨੈਤਿਕਤਾ ਤੋਂ ਬਹੁਤ ਦੂਰ ਲੈ ਗਏ ਹਨ । ਜੋ ਲੋਕ ਸਵਾਰਥੀ ਕਾਰਨਾਂ, ਸ਼ਕਤੀ ਅਤੇ ਪੈਸੇ ਲਈ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਹਨ, ਉਹ ਉਨ੍ਹਾਂ ਲੋਕਾਂ ਨਾਲੋਂ ਕਿਤੇ ਜ਼ਿਆਦਾ ਦੋਸ਼ੀ ਹੁੰਦੇ ਹਨ ਜੋ ਕਿਸੇ ਵੀ ਪਾਰਟੀ ਤੋਂ ਆਉਣ ਵਾਲੇ ਦਲ ਬਦਲੂਆਂ ਦਾ ਲਾਲ ਕਾਰਪੇਟ ਵਿਛਾ ਕੇ ਸਵਾਗਤ ਕਰਦੇ ਹਨ। ਪ੍ਰੋ: ਚਾਵਲਾ ਨੇ ਕਿਹਾ ਕਿ ਬੰਗਾਲ ’ਚ ਹਾਲ ਹੀ ਵਿਚ ਹੋਈ ਉਦਾਹਰਣ ਬਹੁਤ ਨਿਰਾਸ਼ਾਜਨਕ ਹੈ। ਭਾਜਪਾ ਵਿਚ ਸ਼ਾਮਿਲ ਹੋਣ ਤੋਂ ਅਗਲੇ ਦਿਨ ਹੀ ਤਿੰਨ ਟੀ. ਐੱਮ. ਸੀ. ਆਗੂਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ । ਰਾਜ ਸਭਾ ਲੋਕਤੰਤਰ ਦਾ ਸਭ ਤੋਂ ਉੱਚਾ ਮੰਦਰ ਹੈ । ਜਦੋਂ ਅਜਿਹੇ ਲੋਕ ਸੱਤਾ ਲਈ ਆਪਣੀ ਮੂਲ ਵਿਚਾਰਧਾਰਾ ਨੂੰ ਤਿਆਗ ਦਿੰਦੇ ਹਨ, ਤਾਂ ਦੇਸ਼ ਦੀ ਨੌਜਵਾਨ ਪੀੜ੍ਹੀ ਕਿਹੜੇ ਰੋਲ ਮਾਡਲ ਲੱਭ ਸਕਦੀ ਹੈ ?

Ad Position 22
No active advertisement
ਪਿਛਲੀ ਖ਼ਬਰ ਅਮਰੀਕਨ ਸਾਮਰਾਜਵਾਦ ਨਿਰਦੇਸ਼ਤ ਤੇ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਕਾਰਨ ਤੇਜ਼ੀ ਨਾਲ ਪਨਪ ਰਿਹਾ ਗੈਂਗਸਟਰਵਾਦ -ਕਰਨ ਸਿੰਘ... ਅਗਲੀ ਖ਼ਬਰ ਮੀਂਹ ਝੋਨੇ ਦੀ ਫ਼ਸਲ ਲਈ ਲਾਹੇਵੰਦ, ਮੌਸਮ ਹੋਇਆ ਠੰਢਾ
Ad Position 24
No active advertisement