09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਨੇ ਮਨਾਇਆ 20ਵਾਂ ਸਥਾਪਨਾ ਦਿਵਸ

Ad Position 21
No active advertisement
ਅਜੀਤ ਡੈਸਕ 26-07-2026

ਅੰਮ੍ਰਿਤਸਰ, 25 ਜੁਲਾਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਦਾ 20ਵਾਂ ਸਥਾਪਨਾ ਦਿਵਸ ਸਥਾਨਕ ਅੰਮ੍ਰਿਤਸਰ ਕਲੱਬ ਵਿਖੇ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡਿਓ) ਦੀ ਪ੍ਰਧਾਨਗੀ ਅਤੇ ਰੋਟੇਰੀਅਨ ਇੰਜ. ਪੀ. ਐੱਸ. ਗਰੋਵਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇੰਸਟਾਲੇਸ਼ਨ ਅਫ਼ਸਰ ਡਾ: ਪੀ. ਐੱਸ. ਗਰੋਵਰ ਇਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਨੇ ਨਵੀਂ ਬੋਰਡ ਟੀਮ ਨੂੰ ਲੈਪਲ ਪਿੰਨ ਲਗਾ ਕੇ ਅਹੁਦੇ ਸੌਂਪੇ। ਇਸ ਦੌਰਾਨ ਰੋਟੇਰੀਅਨ ਕੇ. ਕੇ. ਧੰਢ, ਡਾ: ਜਸਪਾਲ ਸਾਹਨੀ, ਪਦਮਜੀਤ ਸਿੰਘ, ਡਾ: ਅਤੁਲ ਸ਼ਰਮਾ, ਡਾ: ਪ੍ਰਸ਼ੋਤਮ ਅਤੇ ਰੋਟੇਰੀਅਨ ਵਰਿੰਦਰ ਕੇ. ਮਾਣਕ ਵੀ ਹਾਜ਼ਰ ਸਨ। ਇਸ ਮੌਕੇ ਡਾ: ਅਤੁਲ ਸ਼ਰਮਾ ਨੇ ਸਾਲਾਨਾ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ। ਜਦਕਿ ਡਾ: ਪੀ. ਐੱਸ. ਗਰੋਵਰ ਨੇ ਰੋਟੇਰੀਅਨ ਐੱਸ. ਪੀ. ਸਿੰਘ ਦੀਆਂ ਸਮਰਪਿਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵਲੋਂ ਹੜ੍ਹ ਪੀੜਤਾਂ ਲਈ ਸਾਂਝੇ ਤੌਰ ‘ਤੇ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਉਨ੍ਹਾਂ ਕਲੱਬ ਨੂੰ ਮਿਲੇ ਐਕਸੀਲੈਂਟ ਕਲੱਬ ਐਵਾਰਡ ਲਈ ਵੀ ਵਧਾਈ ਦਿੱਤੀ। ਸਮਾਗਮ ‘ਚ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦੇ ਰੋਟੇਰੀਅਨ ਡਾ: ਜਸਪ੍ਰੀਤ ਸਿੰਘ ਸਮੇਤ ਵੱਖ-ਵੱਖ ਰੋਟਰੀ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਸਰਕਾਰ ਬਣਾਏਗੀ-ਢਿੱਲੋਂ ਅਗਲੀ ਖ਼ਬਰ ਭਾਜਪਾ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਹੋਈ ਤਾਜਪੋਸ਼ੀ
Ad Position 24