09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਦਵਾਈ ਕਾਰੋਬਾਰੀਆਂ ਵਲੋਂ ਸੂਬੇ ਦੇ ਸਾਰੇ ਵਿਧਾਇਕਾਂ ਅਤੇ ਜ਼ੋਨਲ ਡਰੱਗ ਇੰਸਪੈਕਟਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 26-07-2026

ਅੰਮ੍ਰਿਤਸਰ, 25 ਜੁਲਾਈ (ਸੁਰਿੰਦਰ ਕੋਛੜ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਦੇ ਅਧੀਨ ਕੰਮ ਕਰਦੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਪ੍ਰਬੰਧਕੀ ਮੈਂਬਰਾਂ ਨਾਲ ਇਕ ਅਹਿਮ ਆਨਲਾਈਨ ਬੈਠਕ ਕੀਤੀ ਗਈ। ਇਸ ਮੀਟਿੰਗ ਦੌਰਾਨ ਸੂਬੇ ਦੇ 27,000 ਤੋਂ ਵੱਧ ਕੈਮਿਸਟਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਸਿਹਤ ਵਿਭਾਗ ਨੂੰ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਗਈ । ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਦੁੱਗਲ ਨੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ 118 ਵਿਧਾਇਕਾਂ ਅਤੇ 23 ਜ਼ਿਲ੍ਹਿਆਂ ਦੇ ਜ਼ੋਨਲ ਡਰੱਗ ਇੰਸਪੈਕਟਰਾਂ ਨੂੰ ਮੰਗ ਪੱਤਰ ਸੌਂਪ ਕੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਦੇ ਬਾਵਜੂਦ ਜੇਕਰ 30 ਜੁਲਾਈ ਤੱਕ ਸਰਕਾਰ ਅਤੇ ਡਰੱਗ ਵਿਭਾਗ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਵਿਭਾਗ ਦੇ ਦਫ਼ਤਰਾਂ ‘ਤੇ ਧਰਨੇ ਦਿੱਤੇ ਜਾਣਗੇ। ਇਸ ਦੇ ਨਾਲ ਹੀ 20 ਤੋਂ 22 ਅਗਸਤ ਤੱਕ ਮੋਹਾਲੀ (ਚੰਡੀਗੜ੍ਹ) ਵਿਖੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਕੈਮਿਸਟ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਅਤੇ ਘੇਰਾਓ ਕਰਨਗੇ। ਦਵਾਈ ਕਾਰੋਬਾਰੀਆਂ ਦੀਆਂ ਮੁੱਖ ਮੰਗਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਪੰਜਾਬ ‘ਚ ਡਰੱਗ ਐਕਟ ਵਿਚ ਲੋੜੀਂਦੀ ਸੋਧ, ਓ. ਐੱਨ. ਡੀ. ਐੱਲ. ਐੱਸ. ਪੋਰਟਲ ‘ਚ ਆ ਰਹੀਆਂ ਤਕਨੀਕੀ ਖ਼ਾਮੀਆਂ ਨੂੰ ਤੁਰੰਤ ਦੂਰ ਕਰਨ, ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਅਤੇ ਧੱਕੇਸ਼ਾਹੀ ਬੰਦ ਕਰਨ, ਆਨਲਾਈਨ ਦਵਾਈਆਂ ਦੀ ਵਿੱਕਰੀ ‘ਤੇ ਪਾਬੰਦੀ ਲਗਾਉਣ ਅਤੇ ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਆਨਲਾਈਨ ਮੀਟਿੰਗ ‘ਚ ਅਮਰਦੀਪ ਸਿੰਘ, ਸੁਦਰਸ਼ਨ ਚੌਧਰੀ, ਰਾਜੀਵ ਜੈਨ, ਅਸ਼ੋਕ ਬਲਿਆਂਵਾਲਾ, ਬਾਲ ਕ੍ਰਿਸ਼ਨ ਕਟਾਰੀਆ, ਸਤੀਸ਼ ਕਪੂਰ, ਰਾਜੀਵ ਕਪੂਰ, ਸੁਖਬੀਰ ਸਿੰਘ, ਜਤਿੰਦਰ ਸੇਠੀ, ਨਰੇਸ਼ ਜਿੰਦਲ, ਰਾਕੇਸ਼ ਅਗਰਵਾਲ, ਰਾਜੇਸ਼ ਮਹਾਜਨ, ਰਾਜੀਵ ਗਰਗ, ਵਿਨੈ ਰਾਵਲ, ਅਜੇ ਬਾਂਸਲ, ਜੀ. ਐੱਸ. ਚਾਵਲਾ, ਅਸ਼ੋਕ ਛਾਬੜਾ, ਵਿਕਰਮ ਠਾਕੁਰ, ਰਵਿੰਦਰ ਭਾਟੀਆ, ਸੁਨੀਤ ਸ਼ਰਮਾ, ਨਰਿੰਦਰ ਅਰੋੜਾ, ਪ੍ਰਭਜੋਤ ਆਨੰਦ, ਸੰਜੇ ਸਹਿਗਲ, ਜਤਿੰਦਰ ਚਾਵਲਾ, ਅਸ਼ਵਨੀ ਕੁਮਾਰ, ਸੁਬੋਧ ਕੱਕੜ, ਰੁਪਿੰਦਰ ਗੁਪਤਾ, ਲਵਲੀ ਡਾਬਰ, ਰਮਨ ਕੁਮਾਰ ਅਤੇ ਸ਼ਸ਼ੀ ਗੋਇਲ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਦੀ ਹੋਪ ਸੁਸਾਇਟੀ ਵਲੋਂ ਦਿਹਾਤੀ ਪਿੰਡਾਂ ’ਚ ਬੂਟੇ ਲਾਉਣ ਦੀ ਸ਼ੁਰੂਆਤ ਅਗਲੀ ਖ਼ਬਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਸਰਕਾਰ ਬਣਾਏਗੀ-ਢਿੱਲੋਂ
Ad Position 24