ਅੰਮ੍ਰਿਤਸਰ, 26 ਜੁਲਾਈ (ਹਰਮਿੰਦਰ ਸਿੰਘ)- ਯੂ. ਕੇ. ਸਟੱਡੀ ਵੀਜ਼ੇ ਨੂੰ ਲੈ ਕੇ 100 ਫੀਸਦੀ ਨਤੀਜ਼ੇ ਦੇਣ ਦੇ ਨਾਲ ਹੁਣ ਪੰਜਾਬ ਇੰਮੀਗਰੇਸ਼ਨ ਵਲੋਂ ਕੈਨੇਡਾ ਸਟੱਡੀ ਵੀਜ਼ੇ ਲਗਵਾਉਣ ‘ਚ ਵੀ ਆਪਣਾ ਭਰੋਸਾ ਬਣਾ ਲਿਆ ਹੈ। ਜਿਸ ਵਲੋਂ ਯੂ. ਕੇ. ਸਟੱਡੀ ਵੀਜ਼ੇ ਦੇ ਨਾਲ ਕੈਨੇਡਾ ਸਟੱਡੀ ਵੀਜ਼ੇ ਲਗਵਾਉਣ ‘ਚ ਬਿਹਤਰ ਨਤੀਜ਼ੇ ਦਿੱਤੇ ਜਾ ਰਹੇ ਹਨ । ਇਹ ਪ੍ਰਗਟਾਵਾ ਪੰਜਾਬ ਇੰਮੀਗਰੇਸ਼ਨ ਦੇ ਮੈਨਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਇਸ ਬਿਆਨ ਰਾਹੀਂ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕੈਨੇਡਾ ’ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਖੁਸ਼ੀ ਭਰੀ ਖ਼ਬਰ ਹੈ ਕਿ ਕੈਨੇਡਾ ਸਰਕਾਰ ਵਲੋਂ ਵੱਡੇ ਪੱਧਰ ’ਤੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਦਿੱਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਇੰਮੀਗ੍ਰੇਸ਼ਨ ਵਲੋਂ ਪਿਛਲੇ ਮਹੀਨੇ ‘ਚ 10 ਦੇ ਕਰੀਬ ਵਿਦਿਆਰਥੀਆਂ ਦੇ ਕੈਨੇਡਾ ਸਟੱਡੀ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਵਿਦੇਸ਼ ‘ਚ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਸੁਪਨੇ ਨੂੰ ਸਕਾਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹੀ ਮਾਰਗਦਰਸ਼ਨ ਅਤੇ ਮਜ਼ਬੂਤ ਦਸਤਾਵੇਜਾਂ ਨਾਲ ਵਿਦਿਆਰਥੀਆਂ ਲਈ ਸਫ਼ਲਤਾ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇਰੀ ਕਰਨ ਦੀ ਜਗ੍ਹਾ ਆਪਣੀ ਯੋਗਤਾ ਅਨੁਸਾਰ ਦਾਖਲਾ ਅਤੇ ਵੀਜ਼ਾ ਪ੍ਰੀਕ੍ਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪੰਜਾਬ ਇੰਮੀਗਰੇਸ਼ਨ ਵਲੋਂ ਹਰ ਫਾਇਲ ਦੀ ਵਿਅਕਤੀਗਤ ਤੌਰ ’ਤੇ ਜਾਂਚ ਕਰਕੇ ਸਭ ਤੋਂ ਉਚਿਤ ਸੰਸਥਾ ਦੀ ਚੋਣ ਕੀਤੀ ਜਾਂਦੀ ਹੈ । ਸ: ਸਿੱਧੂ ਨੇ ਕਿਹਾ ਕਿ ਪੰਜਾਬ ਇੰਮੀਗਰੇਸ਼ਨ ਵਲੋਂ ਇਕੱਲੇ ਅਤੇ ਸਪਾਊਸ ਦੋਵਾਂ ਲਈ ਸੇਵਾਵਾਂ ਉਪਲੱਬਧ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕੋਈ ਅਡਵਾਂਸ ਫੀਸ ਨਹੀਂ ਲਈ ਜਾਂਦੀ, ਸਾਰੀ ਫੀਸ ਵੀਜ਼ਾ ਆਉਣ ਤੋਂ ਬਾਅਦ ਹੀ ਲਈ ਜਾਂਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਉਹ ਬਿਨਾਂ ਆਪਣਾ ਸਮਾਂ ਗੁਆਏ ਪੰਜਾਬ ਇੰਮੀਗਰੇਸ਼ਨ ਦੇ ਰਣਜੀਤ ਐਵੀਨਿਊ ਸਥਿਤ ਦਫ਼ਤਰ ਵਿਖੇ ਆ ਉਥੇ ਮੌਜੂਦ ਵੀਜ਼ਾ ਮਾਹਿਰਾਂ ਦੀ ਟੀਮ ਨਾਲ ਗੱਲਬਾਤ ਕਰ ਸਕਦੇ ਹਨ ।
ਪੰਜਾਬ ਇੰਮੀਗਰੇਸ਼ਨ ਵਲੋਂ ਯੂ. ਕੇ. ਸਟੱਡੀ ਵੀਜ਼ੇ ਦੇ ਨਾਲ ਕੈਨੇਡਾ ਸਟੱਡੀ ਵੀਜ਼ਿਆਂ ’ਚ ਵੀ ਬਣਾਇਆ ਭਰੋਸਾ
ਅਜੀਤ ਡੈਸਕ
27-07-2026