ਤਰਨ ਤਾਰਨ, 1 ਜਨਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸਕੂਟਰੀ 'ਤੇ ਡੱਗੀ ਬੰਨ ਕੇ ਕੱਪੜਾ ਵੇਚਣ ਵਾਲੇ ਵਿਅਕਤੀ ਪਾਸੋਂ ਅਣਪਛਾਤੇ ਲੁਟੇਰਿਆਂ ਵਲੋਂ ਲੁੱਟ-ਖੋਹ ਕਰਨ 'ਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਪੱਟੀ ਵਿਖੇ ਅਸ਼ੋਕ ਭਾਟੀਆ ਪੁੱਤਰ ਜਸਪਾਲ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅੰਮਿ੍ਤਸਰ ਤੋਂੋ ਕੱਪੜਾ ਲਿਆ ਆਪਣੀ ਸਕੂਟਰੀ 'ਤੇ ਡੰਗੀ ਬੰਨ ਕੇ ਪਿੰਡਾਂ ਵਿਚ ਵੇਚਦਾ ਹੈ | 30 ਦਸੰਬਰ ਨੂੰ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਕੱਪੜਾ ਵੇਚਣ ਲਈ ਪਿੰਡ ਕੁੱਲਾ, ਮਨਿਆਲਾ ਜੈ ਸਿੰਘ, ਮੁਗਲਵਾਲਾ ਗਿਆ ਹੋਇਆ ਸੀ ਅਤੇ ਕੁਝ ਕੱਪੜਾ ਵੇਚ ਕੇ ਉਹ ਪਿੰਡ ਮੁਗਲਵਾਲਾ ਤੋਂੋ ਵਾਇਆ ਪਿੰਡ ਬਾਮਣੀਵਾਲਾ ਰਾਹੀਂ ਘਰ ਵਾਪਸ ਆ ਰਿਹਾ ਸੀ ਕਿ ਜਦ ਉਹ ਸੂਆ ਪਾਰ ਕਰਕੇ ਬਾਮਣੀਵਾਲਾ ਲਿੰਕ ਰੋਡ ਪੁੱਜਾ ਤਾਂ 2 ਨੌਜਵਾਨ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਜਿਨਾ ਨੇ ਆਉਂਦਿਆਂ ਹੀ ਇਕ ਪਿਸਟਲ ਕੱਢ ਕੇ ਉਸਦੇ ਉੱਤੇ ਤਾਣ ਦਿੱਤਾ ਅਤੇ ਉਸਦੀ ਸਕੂਟਰੀ ਜੋ ਦੀ ਚਾਬੀ ਕੱਢ ਲਈ, ਉਸ ਪਾਸੋੋਂ ਕਮਾਏ ਰਕਮ ਕਰੀਬ 8,000 ਰੁਪਏ, ਮੋਬਾਇਲ ਫੋਨ ਅਤੇ 8000 ਰੁਪਏ ਦੇ ਲੈਡੀਜ ਸੂਟ ਖੋਹ ਕੇ ਲੈ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |