ਫਤਿਆਬਾਦ, 11 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਦੇ ਬਲਾਕ ਸੰਮਤੀ ਮੈਂਬਰ ਤੇਜਿੰਦਰ ਸਿੰਘ ਪਿ੍ੰਸ ਦੀ ਅਗਵਾਈ ਹੇਠ ਵੱਡਾ ਜਥਾ, ਸ਼੍ਰੋਮਣੀ ਅਕਾਲੀ ਦਲ ਦੇ ਗੱਭਰੂਆਂ ਦੇ ਦਿਲਾਂ ਦੀ ਧੜਕਣ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਤੇਜਿੰਦਰ ਸਿੰਘ ਪਿ੍ੰਸ ਨੂੰ ਜੀ ਆਇਆਂ ਕਹਿੰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਘੱਟੋ ਘੱਟ ਅੱਧਾ ਘੰਟਾ ਹਲਕਾ ਖਡੂਰ ਸਾਹਿਬ ਬਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਤੇਜਿੰਦਰ ਸਿੰਘ ਪਿ੍ੰਸ ਨੇ ਸਾਥੀਆਂ ਸਮੇਤ ਗੁਲਦਸਤਾ ਭੇਟ ਕਰਕੇ ਆਪਣੇ ਨੇਤਾ ਦਾ ਸਵਾਗਤ ਕੀਤਾ | ਮਜੀਠੀਆ ਨੇ ਵੱਖ-ਵੱਖ ਪਿੰਡਾਂ ਤੋ ਆਏ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਸਮਾਂ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿਚ ਆ ਰਹੀ ਹੈ | ਇਸ ਮੌਕੇ ਕਿਸਾਨ ਆਗੂ ਗੁਰਭੇਜ ਸਿੰਘ ਭੇਜੀ ਫਤਿਆਬਾਦ, ਨਰਪਿੰਦਰ ਸਿੰਘ ਰੂੜੇਆਸਲ, ਅਮਰਿੰਦਰ ਸਿੰਘ ਰੂੜੇਆਸਲ, ਬੇਅੰਤ ਸਿੰਘ ਪੰਪ ਵਾਲੇ, ਬਨਵੀਰ ਸਿੰਘ ਬੱਬਲੂ, ਕਸ਼ਮੀਰ ਸਿੰਘ ਸਹੋਤਾ ਫਤਿਆਬਾਦ, ਕੁਲਦੀਪ ਸਿੰਘ ਕੰਬੋਜ ਸਾ. ਮੈਂਬਰ, ਜਸਬੀਰ ਸਿੰਘ ਸਾਬੀ ਮਾਬਰ ਪੰਚਾਇਤ, ਕੁਲਦੀਪ ਸਿੰਘ ਮੈਂਬਰ ਪੰਚਾਇਤ, ਹਰਦੀਪ ਸਿੰਘ ਫਤਿਆਬਾਦ, ਗੁਰਪ੍ਰੀਤ ਸਿੰਘ ਫਤਿਆਬਾਦ, ਕੁਲਦੀਪ ਸਿੰਘ, ਸੁਰਜੀਤ ਸਿੰਘ, ਅਰਸ਼ਦੀਪ ਸਿੰਘ ਫਤਿਆਬਾਦ, ਗੋਲਡੀ ਸੇਠੀ ਫਤਿਆਬਾਦ, ਜਗਜੀਤ ਸਿੰਘ ਜੱਗਾ, ਸਵਿੰਦਰ ਸਿੰਘ ਫਤਿਆਬਾਦ, ਕੁਲਦੀਪ ਸਿੰਘ ਭਰੋਵਾਲ, ਬਿ੍ਕਮਜੀਤ ਸਿੰਘ ਭਰੋਵਾਲ, ਬਲਜੀਤ ਸਿੰਘ ਭਰੋਵਾਲ, ਗੁਰਜੋਤ ਸਿੰਘ ਮਾਨਾਂਵਾਲਾ, ਕਰਨਦੀਪ ਸਿੰਘ ਮਾਨਾਂਵਾਲਾ, ਪ੍ਰਤੀਕ ਸਿੰਘ ਮਾਨਾਂਵਾਲਾ, ਹਨੀ ਮਾਨਾਂਵਾਲਾ ਅਤੇ ਹੋਰ ਸ਼ਾਮਿਲ ਹੋਏ |