20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਆਜ਼ਾਦੀ ਤੋੋਂ ਲੈ ਕੇ ਕਸਬਾ ਫਤਿਆਬਾਦ ਨੂੰ ਬੱਸ ਅੱਡਾ ਨਸੀਬ ਨਹੀਂ ਹੋਇਆ <br/>

Ad Position 21
No active advertisement
ਅਜੀਤ ਡੈਸਕ 12-03-2026
ਫਤਿਆਬਾਦ, 11 ਮਾਰਚ (ਹਰਵਿੰਦਰ ਸਿੰਘ ਧੂੰਦਾ)-ਸ਼ੇਰ ਸ਼ਾਹ ਸੂਰੀ ਮਾਰਗ 'ਤੇ ਤਰਨ ਤਾਰਨ ਤੋੋਂ ਤਕਰੀਬਨ 20 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਇਤਿਹਾਸਕ ਕਸਬਾ ਫਤਿਆਬਾਦ ਜੋ ਕਿ ਇਤਿਹਾਸ ਪੱਖੋ ਬਹੁਤ ਅਮੀਰ ਹੈ ਪਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਵੈਸੇ ਤਾਂ ਇਸ ਕਸਬੇ 'ਚ ਹੋਰ ਵੀ ਬਹੁਤ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਕਰਨਾ ਜ਼ਰੂਰੀ ਹੈ ਪਰ ਇਸ ਮੌਕੇ 'ਤੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਅਤੀ ਜ਼ਰੂਰੀ ਸਮੱਸਿਆ ਬੱਸ ਅੱਡੇ ਦੀ ਹੈ ਕਿਉਂਕਿ ਇਸ ਕਸਬੇ ਦੇ ਮੁਸਾਫਿਰਾਂ ਨੇ ਜਿੱਥੇ ਵੀ ਜਾਣਾ ਹੋਵੇ ਉਨ੍ਹਾਂ ਨੂੰ ਸੜਕ 'ਤੇ ਖੜੇ੍ਹ ਹੋ ਕੇ ਬੱਸ ਦੀ ਉਡੀਕ ਕਰਨੀ ਪੈਂਦੀ ਹੈ, ਉੱਥੇ ਜਦੋੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਜਾਂ ਫਿਰ ਸਰਦੀ ਦੇ ਮੌਸਮ ਵਿਚ ਅਚਾਨਕ ਮੀਂਹ ਆ ਜਾਵੇ ਤਾਂ ਮੁਸਾਫਿਰਾਂ ਵਾਸਤੇ ਮੁਸ਼ਕਿਲ ਬਣ ਜਾਂਦੀ ਹੈ ਤਾਂ ਮੁਸਾਫਿਰਾਂ ਨੂੰ ਸੜਕ ਕਿਨਾਰੇ ਬਣੀਆਂ ਦੁਕਾਨਾਂ ਅੱਗੇ ਲੱਗੀਆਂ ਟੀਨਾ ਦਾ ਸਹਾਰਾ ਲੈਂਦੇ ਹਨ | ਕਸਬਾ ਫਤਿਆਬਾਦ ਨੂੰ ਇਸ ਲਈ ਵੀ ਬੱਸ ਸਟੈਂਡ ਦੀ ਹੋਰ ਜਿਆਦਾ ਲੋੜ ਹੈ ਕਿ ਜਿਸ ਤਰ੍ਹਾਂ ਗਰਮੀ ਦਾ ਮੌਸਮ ਸਿਰ ਉੱਤੇ ਖੜਿ੍ਹਆ ਹੈ | ਇਸ ਮੌਸਮ ਵਿਚ ਮੁਸਾਫ਼ਿਰਾਂ ਦੀ ਸਹੂਲਤ ਲਈ ਬੈਠਣ ਵਾਸਤੇ ਸੀਟਾਂ ਅਤੇ ਉਪਰ ਪੱਖੇ ਲੱਗੇ ਹੋਣੇ ਚਾਹੀਦੇ ਹਨ ਅਤੇ ਇਸ ਤੋਂ ਵੀ ਵੱਧ ਲੋੜ ਬਾਥਰੂਮਾਂ ਦੀ ਲੋੜ ਹੈ ਕਿਉਂਕਿ ਕਦੇ ਵੀ ਕਿਸੇ ਮੁਸਾਫਿਰ ਨੇ ਲੈਟਰੀਨ ਜਾਂ ਪੇਸ਼ਾਬ ਕਰਨ ਜਾਣਾ ਹੋਵੇ ਤਾਂ ਉਹ ਜਾ ਸਕੇ, ਪਰ ਇਸ ਟਾਈਮ 'ਤੇ ਅਜਿਹੀ ਸਹੂਲਤ ਲਈ ਮੁਸਾਫਿਰ ਤਰਸ ਰਹੇ ਹਨ ਅਤੇ ਵਿਸ਼ੇਸ਼ ਤੌਰ 'ਤੇ ਜਨਾਨਾ ਮੁਸਾਫਿਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਲੋਕਾਂ ਦੀ ਮੰਗ ਹੈ ਕਸਬੇ ਫਤਿਆਬਾਦ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਦਾ ਨਿਰਮਾਣ ਜਲਦੀ ਤੋਂ ਜਲਦੀ ਕੀਤਾ ਜਾਵੇ | ਇਸ ਬਾਰੇ ਸਥਾਨਕ ਲੋਕਾਂ ਕਿਸਾਨ ਆਗੂ ਗੁਰਭੇਜ ਸਿੰਘ ਭੇਜੀ, ਅਵਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸ, ਕਸ਼ਮੀਰ ਸਿੰਘ ਸਹੋਤਾ, ਡਾ.ਜਸਬੀਰ ਸਿੰਘ ਅਤੇ ਕੁਲਬੀਰ ਸਿੰਘ ਫੋਟੋਗ੍ਰਾਫਰ ਆਦਿ ਵਲੋਂ ਇਕ ਦੋ ਜਗ੍ਹਾ ਬੱਸ ਸਟੈਂਡ ਬਣਾਉਣ ਲਈ ਗ੍ਰਾਮ ਪੰਚਾਇਤ ਨੂੰ ਦੱਸੀਆਂ ਹਨ ਜਿਨ੍ਹਾਂ 'ਚੋੋਂ ਇਕ ਜਗ੍ਹਾ ਤਾਂ ਖਵਾਸਪੁਰ ਵਾਲੇ ਮੋੜ 'ਤੇ ਸਥਿਤ ਹੈ, ਜਿਸ ਉਪਰ ਖ਼ਾਲੀ ਜਗ੍ਹਾ ਵੇਖ ਕੇ ਕਈਆਂ ਦਾ ਕਬਜ਼ਾ ਕਰਨ ਲਈ ਦਿਲ ਲਾਲਚਾਉਂਦਾ ਹੈ | ਇਸ ਜਗ੍ਹਾ 'ਤੇ ਲੋਕ ਦੇਰ ਸਵੇਰ ਨੂੰ ਘਰਾਂ ਦਾ ਕੂੜਾ ਸੁੱਟ ਜਾਂਦੇ ਹਨ | ਜੇਕਰ ਇੱਥੇ ਬੱਸ ਸਟੈਂਡ ਬਣਾਉਣ ਦਾ ਅਸਟੀਮੈਂਟ ਬਣ ਜਾਵੇ ਤਾਂ ਇੱਥੇ ਕੂੜੇ ਤੋੋਂ ਬਚਾਅ ਹੋ ਕੇ ਸਾਫ-ਸਫਾਈ ਰਹਿ ਸਕਦੀ ਹੈ | ਵਰਨਣਯੋਗ ਹੈ ਕਿ ਇੱਥੇ ਲੋਕਾਂ ਵਲੋਂ ਫਾਲਤੂ ਸਾਮਾਨ ਸੁੱਟ ਕੇ ਕਬਜ਼ਾ ਕੀਤਾ ਹੋਇਆ ਹੈ, ਜੋ ਬੱਸ ਸਟੈਂਡ ਬਣ ਜਾਵੇ ਤਾਂ ਇਸ ਜਗ੍ਹਾ ਨੂੰ ਕਬਜ਼ਾ ਮੁਕਤ ਵੀ ਕੀਤਾ ਜਾ ਸਕਦਾ ਹੈ ਅਤੇ ਇਹ ਜਗ੍ਹਾ ਹਰ ਪਾਸਿਓਾ ਤੋਂ ਸਹੀ ਹੈ, ਜਿੱਥੋਂ ਮੁਸਾਫਿਰ ਅਸਾਨੀ ਨਾਲ ਘਰਾਂ ਤੋਂ ਆ ਜਾ ਸਕਦੇ ਹਨ | ਦੂਜੀ ਸੰਧੂ ਪੈਟਰੋਲ ਪੰਪ ਦੇ ਸਾਹਮਣੇ ਪੁਰਾਣੀ ਦਾਣਾ ਮੰਡੀ ਵਾਲੀ ਹੈ ਕਿਉਂਕਿ ਦਾਣਾ ਮੰਡੀ ਸੂਏ ਦੇ ਕੰਡੇ ਤੇ ਬਾਹਰਵਾਰ ਜਾ ਚੱੁਕੀ ਹੈ | ਇਸ ਜਗ੍ਹਾ 'ਤੇ ਬੱਸਾਂ ਖੜੀਆਂ ਵੀ ਕੀਤੀਆਂ ਜਾ ਸਕਦੀਆਂ ਹਨ | ਇਥੇ ਆਧੁਨਿਕ ਸਹੂਲਤਾਂ ਨਾਲ ਲੈਸ ਬਾਥਰੂਮ ਵੀ ਬਣ ਸਕਦੇ ਹਨ | ਜੇਕਰ ਕਸਬੇ ਵਿਚ ਬੱਸ ਸਟੈਂਡ ਦੀ ਵਿਵਸਥਾ ਢੁੱਕਵੀਂ ਜਗ੍ਹਾ 'ਤੇ ਹੋ ਜਾਂਦੀ ਹੈ ਤਾਂ ਕਸਬੇ ਵਿਚ ਲੱਗਦੇ ਜਾਮ ਤੋਂ ਵੀ ਕਿਸੇ ਹੱਦ ਤੱਕ ਛੁਟਕਾਰਾ ਮਿਲ ਜਾ ਸਕਦਾ ਹੈ | ਲੋਕਾਂ ਦੀ ਸਮੇੇਂ-ਸਮੇੇਂ ਦੀਆਂ ਸਰਕਾਰਾਂ ਤੋੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਕਸਬਾ ਫਤਿਆਬਾਦ ਨੂੰ ਬੱਸ ਸਟੈਂਡ ਦੀ ਸਹੂਲਤ ਦਿੱਤੀ ਜਾਵੇ | ਵੇਖੋ ਲੋਕਾਂ ਵਲੋਂ ਕੀਤੀ ਗਈ ਮੰਗ ਨੂੰ ਕਦੋੋਂ ਬੂਰ ਪਾੈਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ 3 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਬੇਟੀ ਨੂੰ ਬੱਸ ਅੱਡੇ 'ਤੇ ਛੱਡ ਕੇ ਵਾਪਸ ਆ ਰਹੇ ਵਿਅਕਤੀ ਨੂੰ 3 ਲੁਟੇਰਿਆਂ ਨੇ ਲੁੱਟਿਆ <br/>
Ad Position 24