ਅਮਰਕੋਟ, 11 ਮਾਰਚ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਨਾਮੀ ਰਾਜਸੀ ਮੱਖਣ ਸਿੰਘ ਦੌਰਾ ਦੇ ਪਰਿਵਾਰ ਵਲੋਂ ਪਿੰਡ ਅੱਡਾ ਵਲਟੋਹਾ ਅੰਦਰ ਨਿਵੇਕਲੀ ਪਹਿਲ ਕਰਦਿਆਂ ਇਲਾਕੇ ਭਰ 'ਚੋਂ ਕਿਸੇ ਲੋੜਵੰਦ ਪਰਿਵਾਰ ਦੇ ਨੌਜਵਾਨ ਦੇ ਵਿਆਹ 'ਤੇ 5100 ਤੇ ਲੜਕੀ ਦੇ ਵਿਆਹ 'ਤੇ 8100 ਰੁਪਏ ਦੇਣ ਦਾ ਫੈਸਲਾ ਕੀਤਾ | ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੰਧੂ ਤੇ ਆੜ੍ਹਤੀ ਹਰਪਾਲ ਸਿੰਘ ਸੰਧੂ ਨੇ ਕਿਹਾ ਪਹਿਲਾਂ ਉਨ੍ਹਾਂ ਦੇ ਪਿਤਾ ਸੂਬਾ ਸਿੰਘ ਹਰੇਕ ਲੜਕੀ ਦੇ ਵਿਆਹ 'ਤੇ ਮਦਦ ਕਰਦੇ ਸੀ | ਹੁਣ ਲੜਕੇ ਤੇ ਲੜਕੀਆਂ ਦੇ ਵਿਆਹ ਬਗੈਰ ਕਿਸੇ ਭੇਦਭਾਵ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਮਦਦ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ 'ਚੋਂ ਕੱਢੇ ਦਸਵੰਧ 'ਚੋਂ ਕੀਤੀ ਜਾਵੇਗੀ | ਇਸ ਮੌਕੇ ਸਰਵਨ ਸਿੰਘ ਸੈਕਟਰੀ, ਸਤਨਾਮ ਸਿੰਘ ਵਲਟੋਹਾ, ਪਰਮਜੀਤ ਸਿੰਘ, ਮੰਗਤ ਸਿੰਘ, ਗੁਰਵੇਲ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਭਜਨ ਸਿੰਘ ਆਦਿ ਵੀ ਹਾਜ਼ਰ ਸਨ |