20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਆਸ਼ਾ ਵਰਕਰਜ਼ ਸਾਂਝਾ ਮੋਰਚਾ ਵਲੋਂ ਵਿਧਾਨ ਸਭਾ ਦੇ ਘਿਰਾਓ ਲਈ ਹਰੀਕੇ ਤੋਂ ਚੰਡੀਗੜ੍ਹ ਵੱਲ ਕੀਤਾ ਕੂਚ <br/>

Ad Position 21
No active advertisement
ਅਜੀਤ ਡੈਸਕ 12-03-2026
ਹਰੀਕੇ ਪੱਤਣ, 11 ਮਾਰਚ (ਸੰਜੀਵ ਕੁੰਦਰਾ)-ਆਸ਼ਾ ਵਰਕਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ ਹਰੀਕੇ ਦੀ ਅਗਵਾਈ 'ਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਵਿਧਾਨ ਸਭਾ ਦੇ ਘਿਰਾਓ ਲਈ ਵੱਡੀ ਗਿਣਤੀ ਵਿਚ ਹਰੀਕੇ ਤੋਂ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ | ਗੱਲਬਾਤ ਕਰਦਿਆਂ ਮਨਜਿੰਦਰ ਕੌਰ ਹਰੀਕੇ ਨੇ ਦੱਸਿਆ ਕਿ ਰਿਵਾਇਤੀ ਪਾਰਟੀਆਂ ਵਾਂਗ ਪੰਜਾਬ ਦੀ ਅਗਵਾਈ ਕਰ ਰਹੀ ਨਕਲੀ ਇਨਕਲਾਬੀ ਆਮ ਆਦਮੀ ਪਾਰਟੀ ਵਲੋਂ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਵੱਡੇ-ਵੱਡੇ ਲਾਰੇ ਲਗਾਏ ਗਏ ਪਰ ਸੱਤਾ ਹਾਸਿਲ ਕਰਨ ਤੋਂ ਬਾਅਦ ਆਪ ਤੁਰੀਂ ਰਿਵਾਇਤੀਆ ਦੇ ਵਾਲੀ ਗੱਲ ਵਾਂਗ ਸਾਫ ਮੁਕਰ ਰਹੀ | ਉਨ੍ਹਾਂ ਦੀਆਂ ਹੱਕੀ ਮੰਗਾਂ ਜਿਵੇਂ ਆਸ਼ਾ ਵਰਕਰਜ/ ਫੈਸੀਲਿਟੇਟਰਜ ਨੂੰ 10 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਵਿਚ ਲਿਆ ਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ 26 ਹਜ਼ਾਰ ਰੁਪਏ ਦੇ ਕੇ ਰੈਗੂਲਰ ਕੀਤਾ ਜਾਵੇ | ਇਸ ਮੌਕੇ ਹਰਸਿਮਰਨਜੀਤ ਕੌਰ ਮੀਆਵਿੰਡ, ਅਮਨਦੀਪ ਕੌਰ ਕੋਟਬੁੱਢਾ, ਰਾਜਵਿੰਦਰ ਕੌਰ ਘਰਿਆਲਾ, ਪਲਵਿੰਦਰ ਕੌਰ ਘਰਿਆਲਾ, ਗੁਰਪ੍ਰੀਤ ਕੌਰ ਸ਼ਹੀਦ, ਦਲਬੀਰ ਕੌਰ, ਰਣਜੀਤ ਕੌਰ ਕੋਟਦਾਤਾ, ਕੁਲਦੀਪ ਕੌਰ ਸਭਰਾ, ਪਰਮਜੀਤ ਕੌਰ ਰੱਤਾਗੁਦਾ, ਰਮਨੀਕ ਕੌਰ ਸਭਰਾ, ਲਖਵਿੰਦਰ ਕੌਰ ਸ਼ਹੀਦ, ਕੁਲਜੀਤ ਕੌਰ ਬੂਹ, ਗੀਤਾ, ਅਨੀਤਾ, ਭਗਵੰਤ ਕੌਰ ਪੱਖੋਕੇ, ਅਮਨ ਕੁਮਾਰੀ ਆਸਲ ਅਤੇ ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਸਿੰਘ ਸੰਧੂ ਨੇ ਸ਼ਗਨ ਸਕੀਮ ਕੀਤੀ ਆਰੰਭ <br/> ਅਗਲੀ ਖ਼ਬਰ ਕਰਨ ਬੁਰਜ ਨੇ ਤਰਨ ਤਾਰਨ ਵਿਖੇ ਦਫ਼ਤਰ ਦਾ ਉਦਘਾਟਨ ਕਰਕੇ ਸਾਲ 2027 ਦੀਆਂ ਚੋਣਾਂ ਦਾ ਕੀਤਾ ਆਗਾਜ਼ <br/>
Ad Position 24