20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕਰਨ ਬੁਰਜ ਨੇ ਤਰਨ ਤਾਰਨ ਵਿਖੇ ਦਫ਼ਤਰ ਦਾ ਉਦਘਾਟਨ ਕਰਕੇ ਸਾਲ 2027 ਦੀਆਂ ਚੋਣਾਂ ਦਾ ਕੀਤਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 12-03-2026
ਤਰਨ ਤਾਰਨ, 11 ਮਾਰਚ (ਹਰਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਵਲੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦਿਆਂ ਤਰਨ ਤਾਰਨ ਸ਼ਹਿਰ ਵਿਖੇ ਖੋਲ੍ਹੇ ਗਏ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਾਏ ਗਏ, ਉਪਰੰਤ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁੱਲਰ, ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਮਨਿੰਦਰਪਾਲ ਸਿੰਘ ਪਲਾਸੌਰ, ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਨਰਿੰਦਰ ਸਿੰਘ ਸੰਧੂ ਨੇ ਦਫ਼ਤਰੀ ਉਦਘਾਟਨ 'ਤੇ ਹਲਕਾ ਇੰਚਾਰਜ ਕਰਨਬੀਰ ਸਿੰਘ ਕਰਨ ਬੁਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ, ਕਿਉਂਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲਾ ਸੋਹਲ, ਰਾਈਸ ਮਿੱਲਰਜ਼ ਐਸੋ. ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਨੇਜਾ, ਸਾਬਕਾ ਡਾਇਰੈਕਟਰ ਗੁਰਬਾਜ ਸਿੰਘ ਕਾਜੀਕੋਟ, ਗੁਰਪਾਲ ਸਿੰਘ ਜਗਤਪੁਰ, ਨੌਨਿਹਾਲ ਸਿੰਘ ਕਸੇਲ, ਸਕੱਤਰ ਸਿੰਘ ਰਾਮਰੌਣੀ, ਤਰਸੇਮ ਕੁਮਾਰ, ਅਵਤਾਰ ਸਿੰਘ, ਤਰਸੇਮ ਸਿੰਘ ਮੁਰਾਦਪੁਰਾ, ਅਮਨਦੀਪ ਸਿੰਘ ਮੁਰਾਦਪੁਰਾ, ਅਮਰਿੰਦਰ ਸਿੰਘ ਅੱਪੂ, ਉੱਤਮ ਸਿੰਘ ਖਾਰਾ, ਦਿਲਜੋਤ ਸਿੰਘ ਸੋਨੀ ਦਬੁਰਜੀ, ਬਲਜੀਤ ਸਿੰਘ ਰਟੌਲ, ਸਰਵਨ ਸਿੰਘ ਬਹਿਲਾ, ਨਿਰਮਲ ਸਿੰਘ ਕੋਟਲੀ, ਸੁਖਚੈਨ ਸਿੰਘ ਬਾਬਾ ਕੱਕਾ ਕੰਡਿਆਲਾ, ਡਾ. ਸੁਖਬੀਰ ਸਿੰਘ ਕੱਕਾ ਕੰਡਿਆਲਾ, ਹਰਦੇਵ ਸਿੰਘ ਦੇਬਾ ਸਾਬਕਾ ਸਰਪੰਚ, ਸ਼ਰਨਜੀਤ ਕੌਰ, ਕੰਵਲਜੀਤ ਕੌਰ, ਸੁੱਖਾਂ ਕੌਰ, ਹਰਜਿੰਦਰ ਸਿੰਘ ਠੱਠੀ ਖਾਰਾ, ਗੁਰਵਿੰਦਰ ਸਿੰਘ ਲਾਡੀ ਚੱਕ ਸਿਕੰਦਰ, ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ, ਰਸ਼ਪਾਲ ਸਿੰਘ ਗੱਗੋਬੂਹਾ, ਜਸਪਾਲ ਸਿੰਘ ਗੱਗੋਬੂਹਾ, ਗੁਰਵਿੰਦਰ ਸਿੰਘ ਛੀਨਾ, ਚੇਅਰਮੈਨ ਨਰਿੰਦਰ ਸਿੰਘ ਛੀਨਾ, ਗੁਰਸੇਵਕ ਸਿੰਘ ਚੀਮਾ ਸ਼ੁੱਕਰਚੱਕ, ਗੁਰਭੇਜ ਸਿੰਘ ਚੀਮਾ ਖੁਰਦ, ਕੰਵਰਜੀਤ ਸਿੰਘ ਚੀਮਾ, ਮਲਕੀਤ ਸਿੰਘ ਗਹਿਰੀ, ਮਹਾਂਬੀਰ ਸਿੰਘ ਗਹਿਰੀ, ਲਵਜੀਤ ਸਿੰਘ ਗਹਿਰੀ, ਸਤਵਿੰਦਰ ਸਿੰਘ ਕਾਕਾ ਢਿੱਲੋਂ, ਅਮਰਜੀਤ ਸਿੰਘ ਝਬਾਲ, ਅਮਨਦੀਪ ਸਿੰਘ ਢਿੱਲੋਂ ਝਬਾਲ, ਨਿਸ਼ਾਨ ਸਿੰਘ ਝਬਾਲ, ਹਰਭਿੰਦਰ ਸਿੰਘ ਝਬਾਲ, ਮਾ. ਪਿ੍ਤਪਾਲ ਸਿੰਘ ਝਬਾਲ, ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਸੁੱਚਾ ਸਿੰਘ ਖੈਰਦੀਨ ਕੇ, ਬੀਰ ਸਿੰਘ ਖੈਰਦੀ, ਜੱਜਬੀਰ ਸਿੰਘ ਖੈਰਦੀ, ਪਹਿਲਵਾਨ ਸਤਵਿੰਦਰ ਸਿੰਘ ਪਲਾਸੌਰ, ਜਸਪਾਲ ਸਿੰਘ ਪਲਾਸੌਰ, ਸੁਖਦੇਵ ਸਿੰਘ ਬੂੰਦੀ, ਅਮਨਦੀਪ ਸਿੰਘ, ਬਲਜਿੰਦਰ ਸਿੰਘ ਪਿੰਦੂ, ਗੁਰਭੇਜ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਜ਼ ਸਾਂਝਾ ਮੋਰਚਾ ਵਲੋਂ ਵਿਧਾਨ ਸਭਾ ਦੇ ਘਿਰਾਓ ਲਈ ਹਰੀਕੇ ਤੋਂ ਚੰਡੀਗੜ੍ਹ ਵੱਲ ਕੀਤਾ ਕੂਚ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਪੈਟਰੋਲੀਅਮ ਉਤਪਾਦਾਂ ਅਤੇ ਐਲ.ਪੀ.ਜੀ ਦੀ ਕੋਈ ਕਮੀ ਨਹੀਂ-ਡਿਪਟੀ ਕਮਿਸ਼ਨਰ <br/>
Ad Position 24