20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪ੍ਰੀ-ਐਸ.ਆਈ.ਆਰ. ਮੈਪਿੰਗ 'ਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀ.ਐਲ.ਓਜ਼ ਦਾ ਹੋਇਆ ਸਨਮਾਨ <br/>

Ad Position 21
No active advertisement
ਅਜੀਤ ਡੈਸਕ 12-03-2026
ਤਰਨ ਤਾਰਨ, 11 ਮਾਰਚ (ਹਰਿੰਦਰ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮੁੱਖ ਚੋਣ ਅਫਸਰ ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ 21-ਤਰਨ ਤਾਰਨ, 22-ਖੇਮਕਰਨ, 23-ਪੱਟੀ ਅਤੇ 24-ਖਡੂਰ ਸਾਹਿਬ) ਦੇ ਪ੍ਰੀ.ਐਸ.ਆਈ.ਆਰ. ਮੈਪਿੰਗ ਵਿਚ ਵਧੀਆ ਕੰਮ ਕਰਨ ਵਾਲੀਆਂ ਤਿੰਨ-ਤਿੰਨ ਮਹਿਲਾ ਬੀ.ਐਲ.ਓਜ਼ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬੀ.ਐਲ.ਓਜ਼ ਦੀ ਅਹਿਮ ਭੂਮਿਕਾ ਰਹੀ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ 'ਚ ਮਹਿਲਾ ਬੀ.ਐਲ.ਓਜ਼ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ | ਉਨ੍ਹਾਂ ਕਿਹਾ ਕਿ ਮਹਿਲਾਂ ਦਿਵਸ ਮੌਕੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮਾਨਤਾ ਦੇਣਾ ਹੋਰਨਾਂ ਮਹਿਲਾਵਾਂ ਲਈ ਵੀ ਪ੍ਰੇਰਨਾ ਸਾਬਿਤ ਹੋਵੇਗਾ | ਇਸ ਮੌਕੇ ਸਨਮਾਨਿਤ ਹੋਈਆਂ ਬੀ.ਐਲ.ਓਜ਼ ਵਿਚ ਵਿਧਾਨ ਸਭਾ ਚੋਣ ਹਲਕਾ 21-ਤਰਨ ਤਾਰਨ ਤੋਂ ਅਰਵਿੰਦਰ ਕੌਰ ਬੂਥ ਨੰਬਰ 80, ਜਸਬੀਰ ਕੌਰ ਬੂਥ ਨੰਬਰ 81 ਤੇ ਹਰਪ੍ਰੀਤ ਕੌਰ ਬੂਥ ਨੰਬਰ 13, ਵਿਧਾਨ ਸਭਾ ਚੋਣ ਹਲਕਾ 22-ਖੇਮਕਰਨ ਤੋਂ ਨਵਨੀਤ ਕੌਰ ਬੂਥ ਨੰਬਰ 38, ਲਖਵਿੰਦਰ ਕੌਰ ਬੂਥ ਨੰਬਰ 40 ਤੇ ਕੁਲਦੀਪ ਕੌਰ ਬੂਥ ਨੰਬਰ 74, ਵਿਧਾਨ ਸਭਾ ਚੋਣ ਹਲਕਾ 23-ਪੱਟੀ ਤੋਂ ਰਣਜੀਤ ਕੌਰ ਬੂਥ ਨੰਬਰ 24, ਲਖਵਿੰਦਰ ਕੌਰ ਬੂਥ ਨੰਬਰ 176 ਤੇ ਕਰਮਜੀਤ ਕੌਰ ਬੂਥ ਨੰਬਰ 214, ਵਿਧਾਨ ਸਭਾ ਚੋਣ ਹਲਕਾ 24-ਖਡੂਰ ਸਾਹਿਬ ਤੋਂ ਰਣਜੀਤ ਕੌਰ ਬੂਥ ਨੰਬਰ 62, ਸਰਬਜੀਤ ਕੌਰ ਬੂਥ ਨੰਬਰ 194 ਤੇ ਪਰਮਜੀਤ ਕੌਰ ਬੂਥ ਨੰਬਰ 195 ਸ਼ਾਮਿਲ ਸਨ | ਇਸ ਤੋਂ ਇਲਾਵਾ ਅਰਮਿੰਦਰਪਾਲ ਸਿੰਘ ਚੋਣ ਤਹਿਸੀਲਦਾਰ, ਮਨਮੋਹਣ ਸਿੰਘ ਚੋਣ ਕਾਨੂੰਗੋ, ਕੁਲਵਿੰਦਰ ਸਿੰਘ ਚੋਣ ਕਲਰਕ, ਗੁਰਵਿੰਦਰ ਕੌਰ ਕਲਰਕ ਅਤੇ ਰਣਜੀਤ ਕੌਰ ਕਲਰਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 14 ਦੀ ਅਮਿਤ ਸ਼ਾਹ ਦੀ ਮੋਗਾ ਰੈਲੀ 2027 ਦੀਆਂ ਚੋਣਾਂ ਦੀ ਨੀਂਹ ਰੱਖੇਗੀ-ਭੁੱਲਰ <br/> ਅਗਲੀ ਖ਼ਬਰ ਪੈਨਸ਼ਨਰ ਐਸੋ. ਪੀ.ਐਸ.ਪੀ.ਸੀ.ਐਲ. ਸਰਕਲ ਦਾ ਜਥਾ ਮੋਹਾਲੀ ਧਰਨੇ 'ਚ ਹਿੱਸਾ ਲੈਣ ਲਈ ਰਵਾਨਾ <br/>
Ad Position 24