20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਰਹੱਦੀ ਕਸਬਾ ਅਮਰਕੋਟ ਦੇ ਲੋਕ ਸਹੂਲਤਾਂ ਤੋਂ ਸੱਖਣੇ

Ad Position 21
No active advertisement
ਅਜੀਤ ਡੈਸਕ 26-04-2026
ਅਮਰਕੋਟ, 25 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਕੌਮਾਂਤਰੀ ਸਰਹੱਦ 'ਤੇ ਵੱਸੇ ਲੋਕ ਆਮ ਲੋਕਾਂ ਵਾਂਗ ਦੇਸ਼ ਤੇ ਸੂਬੇ ਨਾਲੋਂ ਬਹੁਤ ਘੱਟ ਸਹੂਲਤਾਂ 'ਚ ਆਪਣਾ ਜੀਵਨ ਬਸਰ ਕਰਦੇ ਆ ਰਹੇ ਪਰ ਇੱਥੇ ਵਿੱਦਿਆ ਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਇੱਥੋਂ ਦੇ ਨਿਵਾਸੀਆਂ ਨੂੰ ਦੂਰ-ਦੂਰਾਡੇ ਸ਼ਹਿਰਾਂ 'ਚ ਜਾਣਾ ਪੈਂਦਾ ਪਰ ਅਫਸੋਸ ਕਿ ਇੱਥੋਂ ਬੱਸ ਸਫ਼ਰ ਦੀ ਸਹੂਲਤ ਤਾਂ ਹੈ ਪਰ ਉਨ੍ਹਾਂ ਦੇ ਟਾਇਮ ਸੰਨ 1947 ਵਾਲੇ ਹਨ | ਖੇਮਕਰਨ ਤੋਂ ਅੰਮਿ੍ਤਸਰ 65 ਕਿੱਲੋਮੀਟਰ ਹੋਵੇਗਾ ਪਰ ਬੱਸ 'ਚ ਸਫ਼ਰ ਕਰਨ 'ਤੇ ਕੋਈ ਢਾਈ ਘੰਟੇ ਦਾ ਸਮਾਂ ਲੱਗ ਜਾਂਦਾ, ਜਿਸ ਕਾਰਨ ਸਵੇਰੇ ਪਹਿਲੀ ਬੱਸ ਦੇ ਜਾਣ ਵਾਲੇ ਮਰੀਜ਼ ਹੋਵੇ ਜਾਂ ਵਿਦਿਆਰਥੀ ਉਨ੍ਹਾਂ ਦਾ ਬਹੁਤ ਸਮਾਂ ਬੱਸ 'ਚ ਖ਼ਰਾਬ ਹੋ ਜਾਂਦਾ | ਇਸੇ ਤਰ੍ਹਾਂ ਜਿਹੜੇ ਸਹਿਰਾਂ ਤੋਂ ਡਾਕਟਰ, ਅਧਿਆਪਕ ਜਾਂ ਹੋਰ ਕਰਮਚਾਰੀ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਕਸਬਿਆਂ 'ਚ ਆਪਣੀ ਡਿਊਟੀ 'ਤੇ ਆਉਣਾ ਚਾਹੁੰਦੇ ਹਨ ਉਹ ਬੱਸ ਵਿਚ ਜਿਆਦਾ ਟਾਈਮ ਲੱਗਣ ਕਾਰਨ ਆਪਣੇ ਨਿੱਜੀ ਵਾਹਨਾਂ 'ਤੇ ਆਉਂਦੇ ਜਾਂਦੇ ਹਨ ਜਾਂ ਨੇੜੇ ਦੇ ਸਟੇਸ਼ਨ ਬਦਲੀ ਕਰਵਾ ਜਾਂਦੇ ਹਨ | ਇਥੋਂ ਦੇ ਨਿਵਾਸੀਆਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸਾਸਨ ਤੋਂ ਮੰਗ ਕੀਤੀ ਕਿ ਖੇਮਕਰਨ ਤੋਂ ਪਹਿਲੇ ਤਿੰਨ ਟਾਈਮ ਤੇ ਅੰਮਿ੍ਤਸਰ ਪਹਿਲੇ ਟਾਈਮ ਆਮ ਨਾਲੋਂ ਤੇਜ਼ ਕਰ ਦਿੱਤੇ ਜਾਣ ਜਿਹੜੀ ਬੱਸ ਕੋਈ ਘੰਟੇ 'ਚ ਪੰਧ ਨਬੇੜ ਖੇਮਕਰਨ ਤੋਂ ਅੰਮਿ੍ਤਸਰ ਤੇ ਅੰਮਿ੍ਤਸਰ ਤੋਂ ਖੇਮਕਰਨ ਪੁੱਜ ਸਕੇ ਤਾਂ ਕਿ ਇਥੋਂ ਦੇ ਵਿਦਿਆਰਥੀਆਂ ਵੀ ਉੱਚ ਵਿੱਦਿਆ ਹਾਸਿਲ ਕਰਕੇ ਆਪਣੇ ਘਰ ਸ਼ਾਮ ਨੂੰ ਪਰਤ ਆਉਣ | ਇਸੇ ਤਰ੍ਹਾਂ ਜਿਹੜੇ ਮਰੀਜਾਂ ਨੇ ਸਵੇਰੇ ਪੀ.ਆਈ.ਜੀ ਜਾਣਾ ਹੁੰਦਾ ਉਹ ਸਵੇਰੇ ਤਾਂ ਵਕਤ ਸਿਰ ਪੁੱਜ ਜਾਂਦੇ ਪਰ ਸ਼ਾਮ ਨੂੰ ਜਾਂ ਤਾਂ ਹਰੀਕੇ ਤੋਂ ਪੱਟੀ ਮੋੜ ਤੱਕ ਬੱਸ ਨਹੀਂ ਮਿਲਣੀ ਤੇ ਪੱਟੀ ਮੋੜ ਤੋਂ ਖੇਮਕਰਨ ਨੂੰ ਕੋਈ ਸ਼ਾਮ ਰੂਟ ਨਹੀਂ ਚੱਲਦਾ, ਇਸ ਕਰਕੇ ਸਵੇਰੇ ਖੇਮਕਰਨ ਤੋਂ ਤਰਨ ਤਾਰਨ ਅਤੇ ਤਰਨ ਤਾਰਨ ਤੋਂ ਦੋ ਰੂਟ ਇਹੋ ਜਿਹੇ ਚੱਲਣ ਜਿਹੜੇ ਸ਼ਾਮ ਦੀ ਸਵਾਰੀ ਪੱਟੀ ਮੋੜ ਤੋਂ ਚੁੱਕ ਕੇ ਸਰਹੱਦੀ ਪਿੰਡਾਂ ਦੀ ਮੰਜਿਲ ਤੱਕ ਪੁੱਜਦੀ ਕਰਨ | ਪੁਰਾਣੇ ਸਮੇਂ ਸਰਹੱਦੀ ਪਿੰਡ ਰਾਜੋਕੇ ਤੋਂ ਜਿਹੜੇ ਰੋਡਵੇਜ਼ ਦੇ ਸਵੇਰ ਵੇਲੇ ਰੂਟ ਚਲਦੇ ਸੀ, ਉਹ ਸਾਰੇ ਬਹਾਲ ਕਰਨ ਦੀ ਮੰਗ ਵੀ ਲੋਕਾਂ ਵਲੋਂ ਕੀਤੀ ਗਈ | ਇਸ ਸੰਬੰਧੀ ਹਰਭਜਨ ਸਿੰਘ ਮਨਾਵਾਂ ਸਾਬਕਾ ਸਕੱਤਰ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਜਦੋਂ ਉਹ ਛੋਟੇ ਪੜ੍ਹਦੇ ਹੁੰਦੇ ਸੀ ਤੇ ਖੇਮਕਰਨ ਅੰਮਿ੍ਤਸਰ ਸੜਕ ਆਮ ਹੀ ਪਿੰਡਾਂ ਦੀ ਸੜਕ ਵਾਂਗ ਇੱਟਾਂ ਦੀ ਬਣੀ ਹੁੰਦੀ, ਉਦੋਂ ਵੀ ਬੱਸਾਂ ਦਾ ਇਹੋ ਟਾਈਮ ਸੀ ਤੇ ਹੁਣ ਨੈਸ਼ਨਲ ਹਾਈਵੇ ਬਣ ਗਿਆ ਤਾਂ ਉਹੀ ਟਾਈਮ ਹੈ | ਉਨ੍ਹਾਂ ਕਿਹਾ ਕਿ ਖੇਮਕਰਨ ਦੇ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਵਲੋਂ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਗੇ ਬੜੀ ਪੁਰਜੋਰ ਮੰਗ ਉਨ੍ਹਾਂ ਅੱਗੇ ਰੱਖੀ ਸੀ ਪਰ ਕੋਈ ਹੱਲ ਨਹੀਂ ਹੋਇਆ | ਇਸੇ ਤਰ੍ਹਾਂ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ, ਸੁਰਜੀਤ ਸਿੰਘ ਬਿੱਟੂ, ਨਛੱਤਰ ਸਿੰਘ ਅਮੀਰਕੇ, ਨੰਬਰਦਾਰ ਗੁਰਪ੍ਰੀਤ ਸਿੰਘ ਤਰਗਾ ਨੇ ਕਿਹਾ ਕਿ ਜੇ ਬੱਸਾਂ ਦਾ ਵਕਤ ਬਦਲ ਜਾਵੇ ਤਾਂ ਕਰਮਚਾਰੀਆਂ ਦੀ ਗਿਣਤੀ ਸਾਰੇ ਵਿਭਾਗਾਂ 'ਚ ਵੱਧ ਸਕਦੀ ਹੈ | ਆਗੂਆਂ ਕਿਹਾ ਕਿ ਪੱਟੀ ਤੋਂ ਖੇਮਕਰਨ ਜਾਂ ਰਾਜੋਕੇ ਸ਼ਾਮ ਨੂੰ ਦੋ ਰੂਟ ਜ਼ਰੂਰੀ ਚੱਲਣ ਤਾਂ ਦੂਰ ਦੂਰਾਡੇ ਗਏ ਆਮ ਲੋਕ ਰਾਤ ਨੂੰ ਆਪਣੇ ਘਰਾਂ ਨੂੰ ਪਰਤ ਸਕਣ | ਇਸ ਮੌਕੇ ਸਾਬਕਾ ਸਰਪੰਚ ਜਥੇਦਾਰ ਅੰਗਰੇਜ ਸਿੰਘ, ਸਾਬਕਾ ਸਰਪੰਚ ਸੇਵਾ ਸਿੰਘ ਘਰਿਆਲੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਘਰਿਆਲਾ ਤੋਂ ਜਲਦ ਮੱਲਾਂਵਾਲਾ ਫਿਰੋਜ਼ਪੁਰ ਰੇਲਵੇ ਲਾਈਨ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਕਿ ਸਰਹੱਦੀ ਖੇਤਰ ਦੀ ਆਵਾਜਾਈ ਆਮ ਲੋਕਾਂ ਤੇ ਜਿਸ ਤਰ੍ਹਾਂ ਭਿਆਨਕ ਬੀਮਾਰੀਆਂ ਦਾ ਦੌਰ ਚਲ ਰਿਹਾ ਮਰੀਜਾਂ ਨੂੰ ਇਸ ਰੇਲਵੇ ਲਿੰਕ ਚੱਲਣ ਨਾਲ ਵੱਡਾ ਫਾਇਦਾ ਹੋਵੇਗਾ | ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਉਹ ਜਲਦ ਬੰਦ ਪਏ ਰੂਟਤੇ ਪੁਰਾਣੇ ਬੱਸ ਟਾਈਮ ਨੂੰ ਬਦਲਣ ਲਈ ਆਪਣੀ ਪੂਰੀ ਕੋਸ਼ਿਸ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਦੇ ਮੈਂਬਰਾਂ ਵਲੋਂ ਭਾਜਪਾ 'ਚ ਜਾਣ ਤੋਂ ਬਾਅਦ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦੈ-ਔਲਖ, ਲਾਹੋਰ... ਅਗਲੀ ਖ਼ਬਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਮਹਾਂਰਾਸ਼ਟਰ 'ਚ ਮੁਗਟ (ਨੰਦੇੜ) ਵਿਖੇ 3 ਮੰਜ਼ਿਲਾ ਸਰਾਂ ਦੀ ਇਮਾਰਤ ਉਸਾਰੀ ਆਰ...
Ad Position 24