ਤਰਨ ਤਾਰਨ, 1 ਮਈ (ਹਰਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸ਼ਹਿਰ ਵਾਸੀਆਂ ਵਲੋਂ ਮਾਤਾ ਸ੍ਰੀ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਲੰਗਰ ਲਗਾਇਆ ਗਿਆ | ਇਹ ਲੰਗਰ ਭੰਡਾਰਾ ਸਥਾਨਕ ਬੋਹੜੀ ਚੌਂਕ ਵਿਖੇ ਲਗਾਇਆ ਗਿਆ | ਇਸ ਮੌਕੇ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਸ਼ਾਮਿਲ ਹੋ ਕੇ ਮਾਂ ਚਿੰਤਪੁਰਨੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਸਮਾਗਮ ਦੌਰਾਨ ਪਹੁੰਚੇ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ | ਸਾਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮਾਜਿਕ ਕੰਮਾਂ ਵਿਚ ਭਾਗ ਲੈਣਾ ਚਾਹੀਦਾ ਹੈ | ਇਨ੍ਹਾਂ ਨੇ ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ਦੇ ਸਮੂਹ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ ਹਨ, ਜਿਸ ਵਿਚ ਹਰੇਕ ਧਰਮ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਕਰਨਬੀਰ ਸਿੰਘ ਬੁਰਜ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਂਗਰਸ ਦੇ ਪਿੰਡ ਖੈਰਦੀਨਕੇ ਦੇ ਸਰਪੰਚ ਗੁਰਚਰਨ ਸਿੰਘ, ਰਾਜਾ ਜੋਸ਼ੀ, ਸਰਪੰਚ ਸੁੱਚਾ ਸਿੰਘ, ਮਲਕੀਤ ਸਿੰਘ ਗਹਿਰੀ, ਪਾਹੁਲਪ੍ਰੀਤ ਸਿੰਘ ਕਸੇਲ, ਹਰਜੀਤ ਸਿੰਘ ਝਬਾਲ, ਸਤਵਿੰਦਰ ਸਿੰਘ ਕਾਕਾ ਦਿੱਲੀ ਵਾਲੇ, ਪਵਨ ਸ਼ਰਮਾ ਪੀਕੂ, ਅਮਨਦੀਪ ਸਿੰਘ, ਰਾਮ ਪੇਂਟਰ, ਸਲੀਮ, ਧਰਮ ਸਿੰਘ, ਅਰਸ਼ਦੀਪ ਸਿੰਘ, ਸਤੀਸ਼ ਵਰਮਾ ਤੇ ਜਸਵੰਤ ਸਿੰਘ ਆਦਿ ਮੌਜੂਦ ਸਨ |