19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-05-2026
ਫਤਿਆਬਾਦ, 2 ਮਈ (ਹਰਵਿੰਦਰ ਸਿੰਘ ਧੂੰਦਾ)-ਇਲਾਕੇ ਦੇ ਪ੍ਰਸਿੱਧ ਉਦਯੋਗਪਤੀ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਨੇ ਮਜ਼ਦੂਰ ਦਿਵਸ ਮਨਾਇਆ | ਇਸ ਮੌਕੇ ਗੁਰਿੰਦਰ ਸਿੰਘ ਟੋਨੀ ਹੋਰਾ ਨੇ ਦੱਸਿਆ ਕਿ ਮਜ਼ਦੂਰ ਕਿਸੇ ਵੀ ਸਨਅਤ ਜਾਂ ਕੰਮ ਕਾਰ ਵਾਲੇ ਅਦਾਰੇ ਦੀ ਰੀੜ ਦੀ ਹੱਡੀ ਹੁੰਦੇ ਹਨ | ਮਾਲਕ ਤੇ ਮਜ਼ਦੂਰ ਦਾ ਰਿਸ਼ਤਾ ਇਕ ਪਰਿਵਾਰ ਦੀ ਤਰ੍ਹਾਂ ਹੁੰਦਾ ਹੈ | ਸਾਡੇ ਸਮਾਜ ਅਤੇ ਸਾਡੇ ਦੇਸ਼ ਦੀ ਤਰੱਕੀ ਵਿਚ ਮਜ਼ਦੂਰ ਜਮਾਤ ਦਾ ਬੁਹਤ ਵੱਡਾ ਹਿੱਸਾ ਹੁੰਦਾ ਹੈ | ਸਾਨੂੰ ਚਾਹੀਦਾ ਹੈ ਕਿ ਮਜ਼ਦੂਰ ਵਰਗ ਨੂੰ ਹਰ ਸਹੂਲਤ ਮਿਲ ਸਕੇ | ਇਸ ਮੌਕੇ ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਮਜ਼ਦੂਰ ਦੀ ਮਜ਼ਦੂਰੀ ਮਜ਼ਦੂਰ ਦਾ ਮੁੜ੍ਹਕਾ ਸੁਕਣ ਤੋਂ ਪਹਿਲਾ ਮਿਲ ਜਾਣੀ ਚਾਹੀਦੀ ਹੈ | ਮਜ਼ਦੂਰਾਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਜਿੰਮੇ ਲੱਗੇ ਕਿਸੇ ਵੀ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ | ਇਸ ਮੌਕੇ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ, ਬਾਬਾ ਪਿਆਰਾ ਸਿੰਘ ਲੁਹਾਰ, ਗੁਲਸ਼ੇਰ ਸਿੰਘ ਮੁੰਡਾ ਪਿੰਡ, ਭੱਠਿਆਂ ਦੇ ਮੁਨਸ਼ੀ, ਲੇਖਾਕਾਰ ਕੈਸ਼ੀਅਰ ਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਲਛਮਣ ਸਿੰਘ ਮੁੰਡਾਪਿੰਡ ਵਾਲਿਆਂ ਦੀ 59ਵੀਂ ਬਰਸੀ ਮਨਾਈ ਜਾਵੇਗੀ- ਬਾਬਾ ਨੰਦ ਸਿੰਘ <br/> ਅਗਲੀ ਖ਼ਬਰ ਖੇਮਕਰਨ ਸ਼ਮਸ਼ਾਨਘਾਟ 'ਚ ਵੱਡੇ ਜਨਰੇਟਰ ਨੂੰ ਚਾਲੂ ਕਰਵਾਇਆ <br/>
Ad Position 24