25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨੈਸ਼ਨਲ ਪਬਲਿਕ ਸਕੂਲ 'ਚ ਸ਼ਤਰੰਜ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 22-05-2026
ਨੌਸ਼ਹਿਰਾ ਪੰਨੂੰਆਂ, 21 ਮਈ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਵਿਚ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਅੰਡਰ-9 ਅਤੇ ਅੰਡਰ-11 ਤਰਨ ਤਾਰਨ 2026-27 ਲਈ ਸ਼ਤਰੰਜ ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਕੈਂਪ ਜ਼ਿਲ੍ਹਾ ਸ਼ਤਰੰਜ ਐਸੋਸ਼ੀਏਸ਼ਨ ਤਰਨ ਤਾਰਨ ਵਲੋਂ ਲਗਾਇਆ ਗਿਆ | ਸੰਚਾਲਕ ਰੋਹਿਤ ਸ਼ਰਮਾ, ਚੇਅਰਮੈਨ ਪੰਜਾਬ ਚੈੱਸ ਡਿਵੈਲਪਮੈਂਟ ਕਮੇਟੀ ਹੈ | ਮਿਸਟਰ ਦਾਨਿਸ਼ ਨੇ ਬੱਚਿਆਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸ਼ਤਰੰਜ ਖੇਡਣ ਦੇ ਬਾਰੇ ਜਾਣਕਾਰੀ ਦਿੱਤੀ | ਨੈਸ਼ਨਲ ਪਬਲਿਕ ਸਕੂਲ ਦੇ ਨੰਨ੍ਹੇ ਖਿਡਾਰੀਆਂ ਨੇ ਸ਼ਾਨਦਾਰ ਚਾਲਾਂ ਅਤੇ ਤੇਜ਼ ਦਿਮਾਗ ਦਾ ਪ੍ਰਦਰਸ਼ਨ ਕੀਤਾ | ਇਸ ਜਾਗਰੂਕਤਾ ਕੈਂਪ ਰਾਹੀਂ ਵਿਦਿਆਰਥੀਆਂ ਨੇ ਸਿੱਖਿਆ ਕਿ ਸ਼ਤਰੰਜ ਧਿਆਨ, ਧੀਰਜ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਕਿਵੇਂ ਮਜ਼ਬੂਤ ਬਣਾਉਂਦੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨੇ ਆਏ ਹੋਏ ਮੈਂਬਰਾਂ ਦਾ ਸਨਮਾਨ ਕੀਤਾ | ਸ਼ਤਰੰਜ ਐਸੋਸੀਏਸ਼ਨ ਤਰਨ ਤਾਰਨ ਵਲੋਂ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੂੰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਓ. ਦਫ਼ਤਰ ਫੋਕਲ ਪੁਆਇੰਟ ਅੱਗੇ ਧਰਨਾ <br/> ਅਗਲੀ ਖ਼ਬਰ ਹੈਰੋਇਨ, ਪਿਸਟਲ ਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਗਿ੍ਫ਼ਤਾਰ- ਐੱਸ. ਐੱਸ. ਪੀ. ਲਾਂਬਾ <br/>
Ad Position 24