25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਓ. ਦਫ਼ਤਰ ਫੋਕਲ ਪੁਆਇੰਟ ਅੱਗੇ ਧਰਨਾ <br/>

Ad Position 21
No active advertisement
ਅਜੀਤ ਡੈਸਕ 22-05-2026
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਚੁਤਾਲਾ ਇਕਾਈ ਕਮੇਟੀ ਵਲੋਂ ਐੱਸ. ਡੀ. ਓ. ਦਫ਼ਤਰ ਫੋਕਲ ਪੁਆਇੰਟ ਤਰਨ ਤਾਰਨ ਅੱਗੇ ਧਰਨਾ ਦਿੱਤਾ ਗਿਆ ਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਧਰਨੇ ਦੀ ਅਗਵਾਈ ਬੀਬੀ ਹਰਜੀਤ ਕੌਰ ਅਤੇ ਇਕਾਈ ਪ੍ਰਧਾਨ ਸਤਨਾਮ ਸਿੰਘ ਨੇ ਕੀਤੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਚੁਤਾਲਾ, ਤਰਸੇਮ ਸਿੰਘ, ਅਨੋਖ ਸਿੰਘ ਅਤੇ ਬੀਬੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਦਫ਼ਤਰ ਵਿਚ ਕਿਸਾਨਾਂ-ਮਜਦੂਰਾਂ ਦੇ ਭਾਰੀ ਲੁੱਟ ਕੀਤੀ ਜਾਂਦੀ ਹੈ ਅਤੇ ਪੈਸੇ ਲੈਣ ਤੋਂ ਬਗੈਰ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ | ਪਿੰਡ ਚੁਤਾਲਾ ਵਿਚ ਇਕ ਨਵੇਂ ਟਰਾਂਸਫਾਰਮਰ ਦੀ ਲੋੜ ਹੈ, ਕਿਉਂਕਿ ਵੋਲਟ ਡ੍ਰੌਪ ਹੋਣ ਕਾਰਨ ਗਰਮੀ ਵਿਚ ਪੱਖੇ ਕੂਲਰ ਅਤੇ ਏ. ਸੀ. ਨਹੀਂ ਚੱਲਦੇ, ਜਿਸ ਕਾਰਨ ਬੱਚਿਆਂ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਵਾਸਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪਾਵਰਕਾਮ ਦੇ ਅਧਿਕਾਰੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ | ਇਸ ਕਾਰਨ ਅੱਕੇ ਲੋਕਾਂ ਬੀਬੀਆਂ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਐਸ.ਡੀ.ਓ. ਦਫਤਰ ਪੂਰੀ ਤਰ੍ਹਾਂ ਜਾਮ ਕਰ ਦਿੱਤਾ | ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਚੁਤਾਲਾ ਫੀਡਰ ਤੇ ਮੁਲਾਜ਼ਮ ਦੀ ਲੋੜ ਹੈ, ਪਰ ਪਾਵਰਕਾਮ ਦੇ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਦੇ ਹਨ ਕਿ ਸਾਡੇ ਕੋਲ ਮੁਲਾਜ਼ਮ ਨਹੀਂ ਹਨ | ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਢਿੱਲੀਆਂ ਤਾਰਾਂ ਕੱਸੀਆਂ ਜਾਣ | ਇਸੇ ਤਰ੍ਹਾਂ ਚੁਤਾਲਾ ਪਿੰਡ ਵਿਚ ਇਕ ਟੀ.ਆਫ ਦੀ ਲੋੜ ਹੈ | ਕਈਆਂ ਖਪਤਕਾਰਾਂ ਨੂੰ ਵੱਧ ਬਿੱਲ ਪਾਏ ਗਏ ਹਨ | ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਲਗਾਤਾਰ ਧਰਨਾ ਜਾਰੀ ਰਹੇਗਾ | ਇਸ ਮੌਕੇ ਮਾ. ਤਾਰਾ ਸਿੰਘ, ਅਜੀਤ ਸਿੰਘ, ਭਜਨ ਸਿੰਘ, ਲਖਵਿੰਦਰ ਸਿੰਘ, ਸਕੱਤਰ ਸਿੰਘ ਕੱਦਗਿੱਲ, ਬੀਬੀ ਰੁਪਿੰਦਰ ਕੌਰ, ਗੁਰਮੀਤ ਕੌਰ, ਕੁਲਵੰਤ ਕੌਰ, ਗੁਰਨਾਮ ਸਿੰਘ, ਗੁਰਕੀਰਤ ਸਿੰਘ, ਸੋਮਪਾਲ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਸਿੱਕੀ ਨੇ ਧੀਰਜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br/> ਅਗਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ 'ਚ ਸ਼ਤਰੰਜ ਜਾਗਰੂਕਤਾ ਕੈਂਪ ਲਗਾਇਆ <br/>
Ad Position 24