ਫਤਿਆਬਾਦ, 21 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਅੱਠਵੀ ਕਲਾਸ 'ਚ ਪੜ੍ਹਦੇ ਧੀਰਜ ਤੇਜ਼ਪਾਲ ਜੋ ਹਸਦੇ ਖੇਡਦੇ ਹੋਏ ਘਰੋੋਂ ਸਾਇਕਲ 'ਤੇ ਸਵਾਰ ਹੋ ਕੇ ਸਕੂਲ (ਮੁੰਡਿਆਂ ਵਾਲੇ) ਜਾ ਰਿਹਾ ਸੀ ਕਿ ਪਿਛਲੇ ਪਾਸਿਉਂ ਆ ਰਹੇ ਸਿਲੰਡਰਾਂ ਵਾਲੇ ਟਰੱਕ ਨੇ ਉਸ ਨੂੰ ਟਾਇਰ ਹੇਠ ਦੇ ਕੇ ਸਦਾ ਦੀ ਨੀਂਦ ਸਵਾ ਦਿੱਤਾ | ਇਸ ਸਬੰਧੀ ਧੀਰਜ ਦੇ ਪਿਤਾ ਨਰਿੰਦਰ ਤੇਜ਼ਪਾਲ ਅਤੇ ਪਰਿਵਾਰਕ ਮੈਂਬਰਾਂ ਨਾਲ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਦੁੱਖ ਸਾਝਾ ਕੀਤਾ | ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਸਾਥੀਆਂ ਸਰਪੰਚ ਜਗਵਿੰਦਰ ਸਿੰਘ ਮੱਣਕੂ ਫਤਿਆਬਾਦ, ਨੰਬਰਦਾਰ ਸੁਖਦੇਵ ਸਿੰਘ, ਬਲਦੇਵ ਸਿੰਘ ਜੇ.ਈ, ਗੁਰਦੇਵ ਸਿੰਘ ਪਵਾਰ, ਮੈਂਬਰ ਸੁਖਦੇਵ ਰਾਜ, ਸੁਖਵਿੰਦਰ ਸਿੰਘ ਸਹੋਤਾ, ਅਮਿਤ ਸ਼ਰਮਾ, ਸਿੱਕੀ ਦੇ ਪੀ. ਏ. ਰਣਜੀਤ ਸਿੰਘ ਰਾਣਾ ਆਦਿਕ ਨੇ ਨਰਿੰਦਰ ਦੇ ਬੇਟੇ ਧੀਰਜ ਦੀ ਹੋਈ ਬੇਵਕਤੀ ਮੌਤ 'ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ |