24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹੋਣਹਾਰ ਵਿਦਿਆਰਥਣ ਅਸ਼ਮੀਤ ਕੌਰ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਲਿਆ ਆਸ਼ੀਰਵਾਦ <br/>

Ad Position 21
No active advertisement
ਅਜੀਤ ਡੈਸਕ 22-05-2026
ਚੌਂਕ ਮਹਿਤਾ, 21 ਮਈ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਨਾਮਵਰ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਅਕੈਡਮੀ ਮਹਿਤਾ (ਸੀ.ਬੀ.ਐੱਸ.ਈ.) ਦੀ 12ਵੀਂ ਜਮਾਤ ਦੇ ਕਾਮਰਸ ਗਰੁੱਪ 'ਚ 96 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਦੀ ਟਾਪਰ ਰਹੀ ਹੋਣਹਾਰ ਵਿਦਿਆਰਥਣ ਅਸ਼ਮੀਤ ਕੌਰ ਸਪੁੱਤਰੀ ਡਾ. ਅਵਤਾਰ ਸਿੰਘ ਬੁੱਟਰ ਦਾ ਅੱਜ ਇੱਥੇ ਦਮਦਮੀ ਟਕਸਾਲ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਬੱਚੀ ਨੂੰ ਸਿਰੋਪਾਓ ਦਿੰਦੇ ਹੋਏ ਚੰਗੇਰੇ ਭਵਿੱਖ ਲਈ ਆਪਣਾ ਆਸ਼ੀਰਵਾਰ ਦਿੱਤਾ | ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਮਾਪਿਆਂ ਨੂੰ ਲੜਕਿਆਂ ਵਾਂਗ ਲੜਕੀਆਂ ਨੂੰ ਵੀ ਪੜ੍ਹਨ ਲਿਖਣ ਦਾ ਪੂਰਨ ਅਵਸਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਇਕ ਕਾਮਯਾਬ ਤੇ ਸਨਮਾਨਦਾਇਕ ਰੁੱਤਬਾ ਹਾਸਿਲ ਕਰਕੇ ਇਸ ਸਮਾਜ 'ਚ ਵਿਚਰ ਸਕਣ ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਸਕਣ | ਉਨ੍ਹਾਂ ਨੇ ਕਿਹਾ ਕਿ ਅਸ਼ਮੀਤ ਕੌਰ ਦੀ ਕਾਮਯਾਬੀ ਹੋਰਨਾਂ ਲਈ ਬਹੁਤ ਪ੍ਰੇਰਨਾਦਾਇਕ ਹੈ | ਇਸ ਮੌਕੇ ਡਾ. ਅਵਤਾਰ ਸਿੰਘ ਬੁੱਟਰ, ਦਸ਼ਮੇਸ਼ ਸਕੂਲ ਦੇ ਐੱਮ. ਡੀ. ਹਰਸ਼ਦੀਪ ਸਿੰਘ ਰੰਧਾਵਾ, ਭਾਈ ਜਸਪਾਲ ਸਿੰਘ ਸਿੱਧੂ ਪ੍ਰਧਾਨ ਸਿੱਖ ਕੋ-ਆਰਡੀਨੇਸ਼ਨ ਕਮੇਟੀ ਮਹਾਰਾਸ਼ਟਰ ਸਰਕਾਰ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਤੇ ਭਾਈ ਹਰਭਜਨ ਸਿੰਘ ਸੂਸਾਂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਖ਼ਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਕੀਤਾ ਜਾ ਰਿਹੈ ਜਾਗਰੂਕ- ਮੁੱਖ ਖੇਤੀਬਾੜੀ ਅਫ਼ਸਰ <br/> ਅਗਲੀ ਖ਼ਬਰ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਜੈਸਮੀਨ ਸਨਮਾਨਿਤ <br/>
Ad Position 24