24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨਾਂ ਨੂੰ ਖ਼ਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਕੀਤਾ ਜਾ ਰਿਹੈ ਜਾਗਰੂਕ- ਮੁੱਖ ਖੇਤੀਬਾੜੀ ਅਫ਼ਸਰ <br/>

Ad Position 21
No active advertisement
ਅਜੀਤ ਡੈਸਕ 22-05-2026
ਤਰਨ ਤਾਰਨ, 21 ਮਈ (ਇਕਬਾਲ ਸਿੰਘ ਸੋਢੀ)-ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਦੇ ਹੁਕਮਾਂ ਅਨੁਸਾਰ ਤੇ ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਕਿਸਾਨਾਂ ਨੂੰ ਖ਼ਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਸੁਚੱਜੀ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਮੀਟਿੰਗਾਂ, ਕੈਂਪ ਅਤੇ ਕਿਸਾਨ ਗੋਸ਼ਟੀਆਂ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਖ਼ਾਦਾਂ ਦੀ ਸੰਤੁਲਿਤ ਵਰਤੋਂ ਦਾ ਮਤਲਬ ਹੈ ਕਿ ਖੇਤ ਵਿਚ ਫ਼ਸਲ ਦੀ ਲੋੜ ਅਨੁਸਾਰ ਸਹੀ ਖ਼ਾਦ, ਸਹੀ ਮਾਤਰਾ ਵਿਚ, ਸਹੀ ਸਮੇਂ 'ਤੇ ਅਤੇ ਸਹੀ ਤਰੀਕੇ ਨਾਲ ਪਾਉਣੀ, ਜਿਸ ਤਰ੍ਹਾਂ ਸਾਡੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਹਰ ਤਰ੍ਹਾਂ ਦੇ ਵਿਟਾਮਿਨਾਂ ਅਤੇ ਪੋਸ਼ਟਿਕ ਤੱਤਾਂ ਦੀ ਇਕ ਨਿਸ਼ਚਿਤ ਮਾਤਰਾ ਵਿਚ ਲੋੜ ਹੁੰਦੀ ਹੈ, ਬਿਲਕੁਲ ਉਵੇਂ ਹੀ ਫ਼ਸਲਾਂ ਨੂੰ ਵੀ ਸਾਰੇ ਮੁੱਖ ਅਤੇ ਸੂਖਮ ਤੱਤਾਂ ਦੀ ਸੰਤੁਲਿਤ ਮਾਤਰਾ ਚਾਹੀਦੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਕਿਸਾਨ ਵੀਰ ਨਾਈਟ੍ਰੋਜਨ (ਯੂਰੀਆ) ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ, ਜਿਸ ਨਾਲ ਕਿਸਾਨਾਂ ਦਾ ਵਿੱਤੀ ਤੇ ਜ਼ਮੀਨ ਦੋਵਾਂ ਦਾ ਨੁਕਸਾਨ ਹੁੰਦਾ ਹੈ | ਉਨ੍ਹਾਂ ਖ਼ਾਦਾਂ ਦੀ ਸੰਤੁਲਿਤ ਵਰਤੋਂ ਦੀ ਮਹਤੱਤਾ ਦਸਦੇ ਹੋਏ ਕਿਹਾ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ | ਮਿੱਟੀ ਦੀ ਬਣਤਰ ਖ਼ਰਾਬ ਨਹੀਂ ਹੁੰਦੀ ਅਤੇ ਉਸ ਵਿਚ ਮੌਜੂਦ ਲਾਭਦਾਇਕ ਜੀਵਾਣੂ ਜਿਉਂਦੇ ਰਹਿੰਦੇ ਹਨ | ਫ਼ਸਲ ਨੂੰ ਸਾਰੇ ਤੱਤ ਬਰਾਬਰ ਮਿਲਣ ਨਾਲ ਦਾਣੇ ਮੋਟੇ, ਚਮਕਦਾਰ ਅਤੇ ਪੌਸ਼ਟਿਕ ਬਣਦੇ ਹਨ, ਜਿਸ ਨਾਲ ਝਾੜ ਵਿਚ ਵਾਧਾ ਹੁੰਦਾ ਹੈ | ਜਦੋਂ ਖੇਤ ਵਿੱਚ ਯੂਰੀਆ ਲੋੜ ਤੋਂ ਵੱਧ ਪਾਇਆ ਜਾਂਦਾ ਹੈ ਤਾਂ ਪੌਦੇ ਨਰਮ ਹੋ ਜਾਂਦੇ ਹਨ, ਜਿਸ ਕਾਰਨ ਕੀੜੇ ਅਤੇ ਬਿਮਾਰੀਆਂ (ਜਿਵੇਂ ਝੁਲਸ ਰੋਗ) ਵਧੇਰੇ ਹਮਲਾ ਕਰਦੇ ਹਨ | ਸੰਤੁਲਿਤ ਖ਼ਾਦਾਂ ਪੌਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦੀਆਂ ਹਨ, ਬਿਨਾਂ ਵਜ੍ਹਾ ਵੱਧ ਖ਼ਾਦਾਂ ਪਾਉਣ ਦਾ ਖ਼ਰਚਾ ਬਚਦਾ ਹੈ, ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ | ਲੋੜ ਤੋਂ ਵੱਧ ਪਾਈ ਗਈ ਨਾਈਟ੍ਰੋਜਨ (ਯੂਰੀਆ) ਪਾਣੀ ਵਿਚ ਘੁਲ ਕੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਦੀ ਹੈ ਅਤੇ ਸੰਤੁਲਿਤ ਵਰਤੋਂ ਨਾਲ ਪਾਣੀ ਅਤੇ ਹਵਾ ਪ੍ਰਦੂਸ਼ਣ ਤੋਂ ਬਚਾਅ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸੀ.ਆਰ.ਐੱਮ. ਸਕੀਮ ਅਧੀਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਵੱਖ-ਵੱਖ ਬਲਾਕਾਂ ਦੇ ਅਗਾਹ ਵਧੂ ਕਿਸਾਨਾਂ ਨੇ ਹਿੱਸਾ ਲਿਆ | ਇਸ ਕੈਂਪ ਵਿਚ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਨ ਬਾਰੇ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਗਿਆ | ਇਸ ਕੈਂਪ ਵਿਚ ਵਿਸ਼ੇਸ਼ ਰੂਪ ਵਿਚ ਫਾਰਮ ਸਲਾਹਕਾਰ ਕੇਂਦਰ ਤਰਨ ਤਾਰਨ ਤੋਂ ਡਾ. ਪਰਮਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਹੋਰ ਉਨਤ ਕਿਸਮਾਂ ਬਾਰੇ ਦੱਸਿਆ ਗਿਆ | ਇਸ ਦੇ ਨਾਲ ਹੀ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਚੋਹਲਾ ਸਾਹਿਬ ਡਾ. ਅਮਰਦੀਪ ਸਿੰਘ ਨੇ ਕਿਸਾਨਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਡਾ. ਵਿਕਰਮ ਸੂਦ, ਪ੍ਰੋਜੈਕਟ ਡਾਇਰੈਕਟਰ ਆਤਮਾ, ਸਰਬਜੀਤ ਸਿੰਘ, ਡੀ.ਪੀ.ਡੀ. ਆਤਮਾ, ਇੰਦਰਪਾਲ ਸਿੰਘ, ਬੀ.ਟੀ.ਐੱਮ. ਆਤਮਾ ਅਤੇ ਸੁਖਬੀਰ ਸਿੰਘ, ਜੂਨੀਅਰ ਟੈਕਨੀਸ਼ਨ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਟਾਂਡਾ ਦੀ ਕੋਰ ਕਮੇਟੀ ਦੀ ਚੋਣ ਹੋਈ <br/> ਅਗਲੀ ਖ਼ਬਰ ਹੋਣਹਾਰ ਵਿਦਿਆਰਥਣ ਅਸ਼ਮੀਤ ਕੌਰ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਲਿਆ ਆਸ਼ੀਰਵਾਦ <br/>
Ad Position 24