ਤਰਨ ਤਾਰਨ, 24 ਮਈ (ਪਰਮਜੀਤ ਜੋਸ਼ੀ)-ਪਿੰਡ ਘਸੀਟਪੁਰਾ ਦੀਆਂ ਬਹਿਕਾਂ ਵਿਖੇ ਇਕ ਘਰ ਨੂੰ ਸੰਨ ਲਗਾ ਕੇ ਚੋਰਾਂ ਵਲੋਂ ਸੋਨਾ ਅਤੇ ਨਗਦੀ ਚੋਰੀ ਕਰ ਲਿਆ | ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮੁਖਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਘਸੀਟਪੁਰਾ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਪਿੰਡ ਤੋਂ ਬਾਹਰ ਖੇਤਾਂ ਵਿਚ ਹੈ | ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਿਤੀ 19 ਮਈ 2025 ਨੂੰ ਵਕਤ ਕਰੀਬ 10:00 ਵਜੇ ਰਾਤ ਨੂੰ ਸੌਂ ਗਏ | ਅਗਲੇ ਦਿਨ ਜਦ ਉਨ੍ਹਾਂ ਸਵੇਰੇ ਉੱਠ ਕੇ ਵੇਖਿਆ ਤਾਂ ਉਨ੍ਹਾਂ ਦੇ ਰਿਹਾਇਸ਼ੀ ਕਮਰੇ ਦੀ ਪਿਛਲੀ ਸੜਕ ਨਾਲ ਦੀ ਖਿੜਕੀ ਦਾ ਤੰਦਰਾ ਟੁੱਟਾ ਹੋਇਆ ਸੀ | ਜਦ ਉਨ੍ਹਾਂ ਨੇ ਆਪਣਾ ਸਾਮਾਨ ਚੈਕ ਕੀਤਾ ਤਾਂ ਅਣਪਛਾਤੇ ਚੋਰਾਂ ਵਲੋਂ ਕਰੀਬ 18 ਤੋਲੇ ਗਹਿਣਾ, 2 ਲੱਖ ਰੁਪਏ ਨਕਦੀ ਚੋਰੀ ਕਰ ਲਈ ਗਈ | ਇਸ ਸੰਬੰਧੀ ਏ.ਐੱਸ.ਆਈ. ਪ੍ਰਤਾਪ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |