25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਤੇ ਧਮਕੀਆਂ ਦੇਣ 'ਤੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 25-05-2026
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਇਕ ਵਿਅਕਤੀ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮਨਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਗੜੇਵਾਲ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਰਣਜੀਤ ਸਿੰਘ ਨਾਲ ਰਲ ਕੇ ਪਿੰਡ ਗਗੜੇਵਾਲ ਦੀ ਪੰਚਾਇਤ ਕੋਲੋਂ ਦਰਿਆ ਦੇ ਪਾਰ ਮੇਰੀ ਮਾਲਕੀ ਜ਼ਮੀਨ ਨਾਲ ਲਗਦੀ 9 ਕਿੱਲੇ ਪੰਚਾਇਤੀ ਜ਼ਮੀਨ ਠੇਕੇ 'ਤੇ ਲਈ ਹੋਈ ਹੈ | ਠੇਕੇ 'ਤੇ ਲਈ ਹੋਈ ਜ਼ਮੀਨ ਵਿਚੋਂ ਮੈਂ ਕਣਕ ਦੀ ਫ਼ਸਲ ਵੱਢ ਲਈ ਸੀ ਤੇ ਮੱਕੀ ਬੀਜਣ ਦੀ ਤਿਆਰੀ ਚੱਲ ਰਹੀ ਸੀ ਕਿ ਮਿਤੀ 29 ਅਪ੍ਰੈਲ 2026 ਨੂੰ ਕਰੀਬ 2 ਵਜੇ ਦਿਨ ਸਮੇਂ ਮੈਂ ਆਪਣੇ ਭਤੀਜੇ ਅਮਰੀਕ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗਗੜੇਵਾਲ ਨੂੰ ਨਾਲ ਲੈ ਕੇ ਦਰਿਆ ਤੋਂ ਪਾਰ ਗੇੜਾ ਮਾਰਨ ਗਿਆ ਸੀ ਤਾਂ ਮੈਂ ਜਾ ਕੇ ਦੇਖਿਆ ਕਿ ਕੁਝ ਵਿਅਕਤੀ, ਜਿੰਨਾਂ ਵਿਚ ਬਲਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ, ਆਸ਼ੂ ਪੁੱਤਰ ਬਲਵਿੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਸਿੰਘ, ਅਜੀਤ ਸਿੰਘ ਪੁੱਤਰ ਰਾਮ ਸਿੰਘ, ਰਾਜੂ ਪੁੱਤਰ ਬਲਵਿੰਦਰ ਸਿੰਘ, ਹਰਜੀਤ ਸਿੰਘ ਪੁੰਤਰ ਕੁਲਦੀਪ ਸਿੰਘ, ਜੱਗੂ ਪੁੱਤਰ ਕੁਲਦੀਪ ਸਿੰਘ, ਤਰਲੋਕ ਸਿੰਘ ਪੁੱਤਰ ਘੁੱਲਾ ਸਿੰਘ, ਜਤਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀਆਨ ਕਿਸ਼ਨ ਸਿੰਘ ਵਾਲਾ (ਜ਼ਿਲ੍ਹਾ ਕਪੂਰਥਲਾ) ਆਪਣੇ ਟਰੈਕਟਰਾਂ ਨਾਲ ਮੇਰੀ ਅਤੇ ਮੇਰੇ ਵਲੋਂ ਠੇਕੇ 'ਤੇ ਲਈ ਪੰਚਾਇਤੀ ਪੈਲੀ ਵਾਹ ਰਹੇ ਸਨ ਤੇ ਮੈਨੂੰ ਪੈਲੀ ਵਿਚ ਆਉਂਦੇ ਦੇਖ ਕੇ ਉੱਚੀ-ਉੱਚੀ ਲਲਕਾਰੇ ਮਾਰਨ ਲੱਗ ਪਏ | ਜਦ ਮੈਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਵਿਅਕਤੀ ਮੈਨੂੰ ਧਮਕੀਆਂ ਦੇਣ ਲੱਗ ਪਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਤੱਕ ਪਿੰਡ ਦੇ ਮੁਹਤਬਰ ਵਿਅਕਤੀ ਸਾਡਾ ਰਾਜੀਨਾਵਾਂ ਕਰਵਾਉਂਦੇ ਰਹੇ, ਜੋ ਸਿਰੇ ਨਹੀ ਚੜ ਸਕਿਆ | ਇਨ੍ਹਾਂ ਵਿਅਕਤੀਆਂ ਨੇ ਮੇਰੀ ਮਾਲਕੀ ਅਤੇ ਪੰਚਾਇਤੀ ਪੈਲੀ ਨੂੰ ਵਾਹ ਕੇ ਨਾਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰਾ ਬਹੁਤ ਭਾਰੀ ਨੁਕਸਾਨ ਕੀਤਾ ਹੈ | ਇਸ ਸੰਬੰਧੀ ਏ. ਐੱਸ. ਆਈ. ਬਲਦੇਵ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਵੈਰੋਵਾਲ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਰਾਮਦਗੀ ਲਈ ਲਿਜਾਏ ਵਿਅਕਤੀਆਂ ਵਲੋਂ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਕੀਤੀ ਭੱਜਣ ਦੀ ਕੋਸ਼ਿਸ਼ ਅਗਲੀ ਖ਼ਬਰ ਚੋਰਾਂ ਵਲੋਂ ਇਕ ਘਰ ਨੂੰ ਸੰਨ੍ਹ ਲਗਾ ਕੇ ਸੋਨਾ ਤੇ ਨਕਦੀ ਚੋਰੀ
Ad Position 24