ਤਰਨ ਤਾਰਨ, 25 ਜੂਨ (ਹਰਿੰਦਰ ਸਿੰਘ)– ਤਰਨ ਤਾਰਨ ਦੇ ਪੁਰਾਣੇ ਬਾਈਪਾਸ ਰੋਹੀ ਵਾਲਾ ਪੁਲ ਨੇੜੇ ਮੌਲਸਰੀ ਪੈਲਸ ਪੁਲ ’ਤੇ ਮੀੰਹ ਪੈਣ ਨਾਲ ਕਾਫ਼ੀ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪੁਲ ਦੋਵੇਂ ਪਾਸੇ ਕਾਫੀ ਮਿੱਟੀ ਜਮਾਂ ਹੋਈ ਪਈ ਹੈ ਅਤੇ ਹੇਠਾਂ ਪਾਣੀ ਜਾਣ ਵਾਸਤੇ ਸਾਰੇ ਪਾਇਪ ਬੰਦ ਹੋਏ ਹਨ ਤੇ ਪੁਲ ਉੱਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਦੂਰੋਂ ਆਉਣ ਵਾਲੇ ਰਾਹਗੀਰਾਂ ਦੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਕਿਉਕਿ ਪਾਣੀ ਵਿਚ ਟੋਇਆ ਬਾਰੇ ਕਿਸੇ ਨੂੰ ਕੋਈ ਵੀ ਪਤਾ ਨਹੀਂ ਹੁੰਦਾ ਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਪ੍ਰਤੀ ਬੇਖਬਰ ਨਜ਼ਰ ਆ ਰਿਹਾ ਹੈ। ਸ਼ਹਿਰ ਨਿਵਾਸੀਆ ਅਤੇ ਸਥਾਨਿਕ ਲੋਕਾਂ ਨੇ ਦੱਸਿਆ ਕਿ ਥੋੜੀ ਜਿਹੀ ਬਾਰਿਸ਼ ਹੋਣ ਨਾਲ ਅਕਸਰ ਇਸ ਪੁਲ ਉਪਰ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਪੁਲ ਉਪਰ ਕਈ-ਕਈ ਦਿਨ ਖੜਾ ਰਹਿੰਦਾ ਹੈ, ਜਿਸ ਕਾਰਨ ਉਥੋ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੱਡੀਆ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉਥੇ ਸਥਾਨਿਕ ਸ਼ਹਿਰ ਨਿਵਾਸੀ ਅਤੇ ਆਸ-ਪਾਸ ਦੇ ਲੋਕ ਪ੍ਰੇਸ਼ਾਨ ਹਨ। ਪ੍ਰਸ਼ਾਸਨ ਪਾਸੋ ਮੰਗ ਕੀਤੀ ਕਿ ਪੁਲ ਉਪਰ ਖੜੇ ਰਹਿੰਦੇ ਪਾਣੀ ਦੇ ਨਿਕਾਸ ਲਈ ਜਲਦ ਤੋ ਜਲਦ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ।