05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਭਰੋਵਾਲ ਤੇ ਸਾਥੀਆਂ ਵਲੋਂ ਮਾ. ਪ੍ਰੀਤਮ ਸਿੰਘ ਦੀ ਮੌਤ ’ਤੇ ਉਨ੍ਹਾਂ ਦੇ ਸਪੁੱਤਰਾਂ ਨਾਲ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 28-06-2026
ਫਤਿਆਬਾਦ, 27 ਜੂਨ (ਹਰਵਿੰਦਰ ਸਿੰਘ ਧੂੰਦਾ)-ਪਿਤਾ ਦੇ ਪਿੰਡੇ ਦੇ ਪਸੀਨੇ ਕਾਰਨ ਹੀ ਘਰ ਦੇ ਵਿਚ ਆਰਥਿਕ ਤੌਰ ’ਤੇ ਖੁਸ਼ੀਆਂ ਟਹਿਕਦੀਆਂ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਹਲਕਾ ਖਡੂਰ ਸਾਹਿਬ ਦੇ ਪਿੰਡ ਫਤਿਆਬਾਦ ਦੇ ਮਾਸਟਰ ਪ੍ਰੀਤਮ ਸਿੰਘ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰਾਂ ਅਧਿਆਪਕ ਗੁਰਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੀਤਮ ਸਿੰਘ ਕਰਮ ਯੋਗੀ ਸਨ, ਜਿੰਨਾਂ ਨੇ ਆਪਣੇ ਅਧਿਆਪਕੀ ਕਿੱਤੇ ਪ੍ਰਤੀ ਇਮਾਨਦਾਰੀ ਦਿਖਾਉਂਦਿਆਂ ਜਿੱਥੇ ਹਜ਼ਾਰਾਂ ਬੱਚਿਆਂ ਦਾ ਭਵਿੱਖ ਸੰਵਾਰਿਆ, ਉਥੇ ਹੱਥੀ ਕਿਰਤ ਕਰਕੇ ਇਹ ਵੀ ਸੁਨੇਹਾ ਦਿੱਤਾ ਕਿ ਕਿਰਤ ਹੀ ਪ੍ਰਧਾਨ ਹੈ। ਭਰੋਵਾਲ ਨੇ ਕਿਹਾ ਕਿ ਬੇਸ਼ਕ ਮਾਂ ਦਾ ਦਰਜਾ ਰੱਬ ਵਰਗਾ ਹੁੰਦਾ ਹੈ, ਪਰ ਪਿਤਾ ਦੇ ਪਿੰਡੇ ਦੇ ਪਸੀਨੇ ਕਾਰਨ ਹੀ ਘਰ ਦੇ ਵਿਚ ਖੁਸ਼ਹਾਲੀ ਦੀਆਂ ਆਰਥਿਕ ਪੱਖੋਂ ਘਰ ਟਹਿਕਾਂ ਗੂੰਜਦੀਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਟੀਟੂ, ਜਰਨੈਲ ਸਿੰਘ ਕਪੂਰਥਲਾ, ਜਸਬੀਰ ਸਿੰਘ ਸਾਬੀ ਮੈਂਬਰ ਪੰਚਾਇਤ ਤੇ ਸਰਬਜੋਤ ਸਿੰਘ ਸੰਧਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਾਲਾ ਸਫ਼ਾਈ ਦੇ ਦਾਅਵੇ ਫੇਲ੍ਹ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਭਗਵੰਤ ਮਾਨ ਸਰਕਾਰ-ਪਰਮਜੀਤ ਸਿੰਘ ਕੈਂਥ ਨਾਲਾ... ਅਗਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ‘ਅਸੀਂ ਨਸ਼ਾ ਮੁਕਤ ਹਾਂ’ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24
No active advertisement