ਬਿਆਸ, 2 ਜੁਲਾਈ (ਨਰਿੰਦਰ ਸਿੰਘ)-ਪੰਜਾਬ ਭਰ ਵਿਚ ਬਿਜਲੀ ਦੀ ਭਾਰੀ ਸਮੱਸਿਆ ਦੇ ਹੱਲ ਵਾਸਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਬਾਬਾ ਬਕਾਲਾ ਸਾਹਿਬ ਦੀ ਟੀਮ ਵਲੋਂ ਐਕਸੀਅਨ ਹਰਕ੍ਰਿਸ਼ਨ ਸਿੰਘ ਨੂੰ ਸੌਂਪਿਆ ਗਿਆ ਮੰਗ ਪੱਤਰ। ਇਸ ਮੌਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ। ਇਸ ਮੌਕੇ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂ ਵਿੰਡ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਬਲਦੇਵ ਸਿੰਘ ਪ੍ਰਧਾਨ ਰਈਆ, ਬਲਵੰਤ ਸਿੰਘ ਵਜ਼ੀਰ ਭੁੱਲਰ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਦਿਲਬਾਗ ਸਿੰਘ ਮੀਆਂ ਵਿੰਡ, ਸਰਕਲ ਪ੍ਰਧਾਨ ਸੁਖਵੰਤ ਸਿੰਘ ਜਲਾਲਾਬਾਦ, ਸਰਕਲ ਪ੍ਰਧਾਨ ਚਰਨਜੀਤ ਸਿੰਘ ਬੁਤਾਲਾ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਦੋਲੋਨੰਗਲ, ਜੁਗਰਾਜ ਸਿੰਘ ਧੂਲਕਾ, ਮੈਂਬਰ ਪੰਚਾਇਤ ਹਰਬੰਸ ਸਿੰਘ ਦੋਲੋਨੰਗਲ, ਕਾਰਜਕਾਰੀ ਪ੍ਰਧਾਨ ਗੁਰਮੁੱਖ ਸਿੰਘ ਸੁਧਾਰ, ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਰਤਨਗੜ੍ਹ, ਪ੍ਰਭਜੀਤ ਸਿੰਘ ਦੋਲੋਨੰਗਲ, ਆਲਮ ਸਿੰਘ ਦੋਲੋਨੰਗਲ, ਗੁਰਮੇਜ ਸਿੰਘ ਬੱਲੀ ਮੀਆਵਿੰਡ, ਅੰਗਰੇਜ਼ ਸਿੰਘ ਦੋਲੋਨੰਗਲ, ਮਨਜਿੰਦਰ ਸਿੰਘ ਰਾਮਪੁਰ, ਸੁੱਖਜੀਤ ਸਿੰਘ ਗਿੱਲ ਖਾਨਪੁਰ ਹਾਜ਼ਰ ਸਨ।