ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪਿੰਡ ਦੇ ਮੁੱਖ ਰਸਤਿਆਂ ’ਤੇ ਲੱਗੇ ਕੂੜੇ ਦੇ ਢੇਰ ਕਰਦੇ ਨੇ ਮਹਿਮਾਨਾਂ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 09-07-2026
ਨੌਸ਼ਹਿਰਾ ਪਨੂੰਆ, 8 ਜੁਲਾਈ(ਦੀਪਕ ਮੈਣੀ)-ਸਥਾਨਕ ਪਿੰਡ ਦੀ ਅਬਾਦੀ ਨੌ ਹਜ਼ਾਰ ਦੇ ਕਰੀਬ ਹੈ। ਪੰਚਾਇਤ ਕੋਲ ਪਹਿਲਾਂ 45 ਏਕੜ ਜ਼ਮੀਨ ਸੀ। ਪੰਜਾਬ ਸਰਕਾਰ ਵਲੋਂ ਆਦਰਸ਼ ਸਕੂਲ, ਖੇਡ ਗਰਾਊਂਡ, ਮਾਰਕਫੈਡ ਦੀ ਫੈਕਟਰੀ ਅਤੇ ਹੋਰ ਵੱਖ ਵੱਖ ਦਫ਼ਤਰਾ ਲਈ ਜ਼ਮੀਨ ਐਕਵਾਇਰ ਕਰਨ ਕਰਕੇ ਇਸ ਸਮੇਂ ਵੀਹ ਤੋਂ 25 ਏਕੜ ਜ਼ਮੀਨ ਪੰਚਾਇਤ ਕੋਲ ਹੁਣ ਵੀ ਹੈ। ਪੰਚਾਇਤ ਕੋਲ ਅਪਣੀ ਜ਼ਮੀਨ ਤੋਂ ਇਲਾਵਾ ਕਾਫੀ ਸ਼ਾਮਲਾਟ ਜ਼ਮੀਨ ਹੋਣ ਦੇ ਬਾਵਜੂਦ ਪਿੰਡ ਵਾਸੀਆਂ ਨੂੰ ਕੂੜੇ ਦਾ ਡੰਪ ਨਸੀਬ ਨਹੀਂ ਹੋ ਸਕਿਆ। ਪਿਛਲੇ ਸਾਲ ਸਰਕਾਰ ਵਲੋਂ ਪਿੰਡਾਂ ਵਿਚ ਗਿੱਲੇ ਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਲਈ ਡੰਪ ਬਣਾਉਣ ਦੀ ਸਕੀਮ ਸ਼ੁਰੂ ਕੀਤੀ ਗਈ। ਸਥਾਨਕ ਪੰਚਾਇਤ ਦੇ ਸੈਕਟਰੀ ਵਲੋਂ ਪਿੰਡ ਦੇ ਮੁਹਤਬਰਾਂ ਨਾਲ ਬਿਨਾਂ ਸਲਾਹ ਮਸ਼ਵਰਾ ਕੀਤੇ ਖੇਡ ਗਰਾਊਂਡ ਦੇ ਮੁੱਖ ਗੇਟ ’ਤੇ ਡੰਪ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਪਿੰਡ ਵਾਸੀਆਂ ਵਲੋਂ ਵੱਡੇ ਪੱਧਰ ’ਤੇ ਵਿਰੋਧ ਕਰਨ ’ਤੇ ਡੰਪ ਨਾ ਬਣ ਸਕਿਆ। ਵਿਭਾਗ ਵਲੋਂ ਵੀ ਦੁਬਾਰਾ ਕਿਸੇ ਥਾਂ ਡੰਪ ਨਹੀਂ ਬਣਾਇਆ ਗਿਆ। ਪਿੰਡ ਦੇ ਹਰੇਕ ਰਸਤੇ ਤੇ ਕੂੜੇ ਦੇ ਢੇਰ ਦਿਖਾਈ ਦਿੰਦੇ ਹਨ। ਤੇਜ਼ ਹਵਾਵਾਂ ਹਨੇਰੀ ਚੱਲਣ ’ਤੇ ਕੂੜਾ ਉੱਡ ਕੇ ਵਾਪਸ ਘਰਾਂ ਹਵੇਲੀਆਂ ਵਿਚ ਵੜ ਜਾਂਦਾ ਹੈ। ਪਿੰਡ ਦੇ ਮੁਹਤਬਰਾਂ ਵਲੋਂ ਸਮੇਂ ਸਮੇਂ ’ਤੇ ਉੱਚ ਅਧਿਕਾਰੀਆ ਨੂੰ ਮਿਲ ਕੇ ਜਾਂ ਚਿੱਠੀ ਪੱਤਰ ਰਾਹੀ ਕੂੜੇ ਦੀ ਸਾਂਭ ਸੰਭਾਲ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਅਫਸਰਾਂ ਵਲੋਂ ਸਿਵਾਏ ਭਰੋਸਿਆਂ ਦੇ ਅੱਜ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕੂੜੇ ਦੀ ਸੰਭਾਲ ਲਈ ਯੋਗ ਪ੍ਰਬੰਧ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਲੋਟਸ ਵੈਲੀ ਸਕੂਲ ਦੀਆਂ ਦੋ ਵਿਦਿਆਰਥਣਾਂ ਦਾ ‘ਬਰਾਈਟ ਮਾਈਡਜ਼ ਪੰਜਾਬ’ ਸਮਾਰੋਹ ’ਚ ਸਨਮਾਨ ਅਗਲੀ ਖ਼ਬਰ ਸਿਵਲ ਸਰਜਨ ਡਾ. ਸੰਦੀਪ ਧਵਨ ਵਲੋਂ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ
Ad Position 24
No active advertisement