05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮੁੱਖ ਮੰਤਰੀ ਮਾਨ ਨੇ ਚੋਣਾਂ ’ਚ ਕੀਤਾ ਹਰ ਵਾਅਦਾ ਪੂਰਾ ਕਰ ਕੇ ਦਿਖਾਇਆ-ਵਿਧਾਇਕ ਧੁੰਨ

Ad Position 21
No active advertisement
ਅਜੀਤ ਡੈਸਕ 28-07-2026
ਖੇਮਕਰਨ, 27 ਜੁਲਾਈ (ਰਾਕੇਸ਼ ਬਿੱਲਾ)- ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਸਮੇਂ ਸਿਰ ਪੂਰਾ ਕਰਕੇ ਦਿਖਾਇਆ ਹੈ। ਇਸ ਕਰਕੇ ਜਿਹੜੇ ਵਿਰੋਧੀ ਚੋਣਾਂ ਦੋਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਗਰੰਟੀਆਂ ਦੇਣ ਸਮੇਂ ਮਜ਼ਾਕ ਉਡਾਉਂਦੇ ਸਨ। ਅੱਜ ਵਿਰੋਧੀਆਂ ਦਾ ਮਾਨ ਸਰਕਾਰ ਨੇ ਹਰ ਗਰੰਟੀ ਪੂਰੀ ਕਰਕੇ ਮੂੰਹ ਬੰਦ ਕਰਵਾ ਦਿੱਤਾ ਹੈ। ਅੱਜ ਸੂਬੇ ’ਚ ‘ਆਪ’ ਦੇ ਵਿਰੋਧੀਆਂ ਕੋਲ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਰਿਹਾ ਹੈ, ਜਿਸ ਕਾਰਨ ਹੁਣ ਵਿਰੋਧੀ ਦਲ ਕੋਲ ਕੋਈ ਮੁੱਦਾ ਨਹੀਂ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਹਥਾੜ ਖੇਤਰ ਦੇ ਪਿੰਡ ਹਵੇਲੀਆਂ ਝਾੜ ਸਾਹਿਬ ’ਚ ਸਰਪੰਚ ਉਂਕਾਰ ਸਿੰਘ ਦੀ ਅਗਵਾਈ ਹੇਠ ਗੁਰਭੇਜ ਸਿੰਘ ਦੇ ਘਰ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।ਉਨ੍ਹਾਂ ਦੱਸਿਆ ਕਿ ਪਿੰਡਾਂ ’ਚ ਰਾਸ਼ਨ ਕਾਰਡਾਂ ਨੂੰ ਲੈ ਕੇ ਬਹੁਤ ਮੁਸ਼ਕਿਲਾਂ ਸਨ, ਜਿਸ ਕਰਕੇ ਸੂਬਾ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ । ਹਲਕਾ ਵਿਧਾਇਕ ਦੇ ਸਾਹਮਣੇ ਸਰਪੰਚ ਉਂਕਾਰ ਸਿੰਘ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਤੇ ਕੁੱਝ ਕੱਚੇ ਰਸਤਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ, ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਵਿਧਾਇਕ ਧੁੰਨ ਸਮੇਤ ਆਏ ਪਤਵੰਤਿਆਂ ਦਾ ਸਨਮਾਨ ਪਿੰਡ ਦੀ ਪੰਚਾਇਤ ਵਲੋਂ ਕੀਤਾ ਗਿਆ। ਇਸ ਮੌਕੇ ਸਰਪੰਚ ਸਰਵਨ ਸਿੰਘ ਰੱਤੋਕੇ, ਦਲਜੀਤ ਸਿੰਘ ਰਾਮੂਵਾਲ, ਸਰਪੰਚ ਰਾਜ ਸਿੰਘ ਕੋਟਲੀ, ਹੀਰਾ ਸਿੰਘ, ਗੁਰਸੇਵਕ ਸਿੰਘ ਗੋਰਾ, ਬਲਾਕ ਪ੍ਰਧਾਨ ਦਲਬੀਰ ਸਿੰਘ, ਰਵੇਲ ਸਿੰਘ, ਧਾਰਾ ਸਿੰਘ, ਦੋਧੀ ਗੁਰਨਾਮ ਸਿੰਘ, ਮੱਸਾ ਸਿੰਘ, ਹੰਸਾ ਸਿੰਘ, ਗੁਰਲਾਲ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਮੈਂਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਮਾਰਟ ਸਕੂਲ ਸ਼ਾਹਬਾਜਪੁਰ ’ਚ ਬਿਜਲੀ ਬੰਦ ਰਹਿਣ ਕਾਰਨ ਵਿਦਿਆਰਥਣਾਂ ਪ੍ਰੇਸ਼ਾਨ ਅਗਲੀ ਖ਼ਬਰ 7 ਅਗਸਤ ਦੇ ਚੰਡੀਗੜ੍ਹ ਧਰਨੇ ’ਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਵੱਡੀ ਗਿਣਤੀ ’ਚ ਸ਼ਿਰਕਤ ਕਰਨਗੇ
Ad Position 24
No active advertisement