05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜ਼ਹਿਰੀਲੀ ਦਵਾਈ ਦੇ ਕੇ ਲੜਕੇ ਨੂੰ ਮਾਰਨ ’ਤੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-07-2026
ਤਰਨ ਤਾਰਨ, 27 ਜੁਲਾਈ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਲੜਕੇ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਵੈਰੋਵਾਲ ਸਤਪਾਲ ਸਿੰਘ ਪੁੱਤਰ ਜੁਗਨੀ ਉਰਫ ਟਿੰਬੂ ਵਾਸੀ ਹੋਠੀਆ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਲੜਕਾ ਕਰਮਬੀਰ ਸਿੰਘ ਜਿਸਦੀ ਉਮਰ 23 ਸਾਲ ਹੈ, ਉਹ ਰਿਸ਼ਤੇਦਾਰੀ ਵਿਚ ਉਸਦੀ ਸਾਲੀ ਪ੍ਰਵੀਨ ਕੌਰ ਪਤਨੀ ਸੰਨੀ ਵਾਸੀ ਭਲੋਜਲਾ ਨੂੰ ਮਿਲਣ ਵਾਸਤੇ ਗਿਆ ਸੀ। ਬਾਅਦ ਵਿਚ ਉਸੇ ਦਿਨ ਹੀ ਉਸਦੀ ਸਾਲੀ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਸਦੇ ਲੜਕੇ ਕਰਮਬੀਰ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਹੈ ਆ ਕਿ ਲੈ ਜਾਉ ਤਾਂ ਅਸੀਂ ਪਿੰਡ ਭਲੋਜਲੇ ਨੂੰ ਚੱਲ ਪਏ ਅਤੇ ਰਈਆ ਪੁੱਜ ਕੇ ਛੋਟਾ ਹਾਥੀ ਕਿਰਾਏ ’ਤੇ ਲੈ ਕਿ ਵਕਤ ਉਨ੍ਹਾਂ ਦੇ ਘਰ ਪੁੱਜੇ, ਜਿੱਥੇ ਉਸ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਬਿਆਸ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਲੜਕੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਸਮੇੇਂ ਉਸ ਨੂੰ ਸ਼ੱਕ ਸੀ ਕਿ ਉਸਦੀ ਸਾਲੀ ਅਤੇ ਉਸਦੇ ਪਤੀ ਸੰਨੀ ਪੁੱਤਰ ਸੁਖਦੇਵ ਸਿੰਘ ਵਾਸੀਆਨ ਭਲੋਜਲਾ ਨੇ ਕੋਈ ਜ਼ਹਿਰੀਲੀ ਚੀਜ ਦਿੱਤੀ ਹੈ। ਇਸ ਸੰਬੰਧੀ ਥਾਣਾ ਵੈਰੋਂਵਾਲ ਨੇ ਧਾਰਾ 194 ਬੀ.ਐੱਨ.ਐੱਸ.ਐੱਸ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਡਾਕਟਰ ਵਲੋਂ ਉਸਦੇ ਲੜਕੇ ਦਾ ਵਿਸਰਾ ਰਿਪੋਰਟ ਹਾਸਲ ਕਰਨ ਲਈ ਵਿਸਰਾ ਐੱਫ.ਐੱਸ.ਐੱਲ ਖਰੜ ਭੇਜਿਆ ਗਿਆ ਸੀ। ਥਾਣਾ ਵੈਰੋਂਵਾਲ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖਰੜ ਤੋਂ ਰਿਪੋਰਟ ਆਉਣ ਤੋਂ ਬਾਅਦ ਉਕਤ ਪਤੀ-ਪਤਨੀ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਦੀ ਨੀਤੀ ਖ਼ਿਲਾਫ਼ ਪੱਟੀ ਦੇ ਵਕੀਲ ਭੁੱਖ ਹੜਤਾਲ ’ਤੇ ਬੈਠੇ ਅਗਲੀ ਖ਼ਬਰ ਪਿੰਡ ਦਸਮੇਸ਼ ਨਗਰ ਅਕਾਲੀ ਦਲ ਨੂੰ ਛੱਡ ਅਨੇਕਾਂ ਪਰਿਵਾਰ (ਵਾਰਿਸ ਪੰਜਾਬ) ’ਚ ਸ਼ਾਮਿਲ
Ad Position 24
No active advertisement