ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਬੂਟੇ ਲਗਾਏ
ਖਡੂਰ ਸਾਹਿਬ, 1 ਅਗਸਤ (ਰਸ਼ਪਾਲ ਸਿੰਘ ਕੁਲਾਰ)- ਕਲਗੀਧਰ ਟਰਸਟ ਬੜੂ ਸਾਹਿਬ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਦੁਆਰਾ ਅਕੈਡਮੀ ਵਿਚ ਫਲਦਾਰ, ਛਾਂ ਦਾਰ ਤੇ ਫੁੱਲਾਂ ਦੇ ਪੌਦੇ ਲਗਾਏ ਗਏ। ਵਾਤਾਵਰਨ ਨੂੰ ਸੁਰੱਖਿਤ ਰੱਖਣ ਲਈ ਵਿਦਿਆਰਥੀਆਂ ਵਲੋਂ ‘ਇਕ ਪੇਡ ਮਾਂ ਦੇ ਨਾਂ’ਅ’ ਤਹਿਤ ਪੌਦੇ ਲਗਾ ਕੇ ਉਸ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਆਪ ਲਈ ਗਈ।
ਖਡੂਰ ਸਾਹਿਬ, 1 ਅਗਸਤ (ਰਸ਼ਪਾਲ ਸਿੰਘ ਕੁਲਾਰ)- ਕਲਗੀਧਰ ਟਰਸਟ ਬੜੂ ਸਾਹਿਬ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਦੁਆਰਾ ਅਕੈਡਮੀ ਵਿਚ ਫਲਦਾਰ, ਛਾਂ ਦਾਰ ਤੇ ਫੁੱਲਾਂ ਦੇ ਪੌਦੇ ਲਗਾਏ ਗਏ। ਵਾਤਾਵਰਨ ਨੂੰ ਸੁਰੱਖਿਤ ਰੱਖਣ ਲਈ ਵਿਦਿਆਰਥੀਆਂ ਵਲੋਂ ‘ਇਕ ਪੇਡ ਮਾਂ ਦੇ ਨਾਂ’ਅ’ ਤਹਿਤ ਪੌਦੇ ਲਗਾ ਕੇ ਉਸ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਆਪ ਲਈ ਗਈ। ਇਹ ਸਾਰਾ ਕਾਰਜ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨਵਨੀਤ ਕੌਰ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਰੱਖਣ ਵਿਚ ਪੌਦਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਲਈ ਵੱਧ ਤੋਂ ਵੱਧ ਪੌਦੇ ਲਗਾ ਕੇ ਚੌਗਿਰਦੇ ਨੂੰ ਸੁੰਦਰ ਬਣਾਈਏ।