23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੋਚਿੰਗ ਸੈਂਟਰਾਂ ਤੇ ਵਪਾਰਕ ਇਮਾਰਤਾਂ ਲਈ ਸਖ਼ਤ ਹੁਕਮ <br/>

Ad Position 21
No active advertisement
ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੰੂ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਫਾਇਰ ਸੇਫ਼ਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ | ਮਹਾਂਨਗਰ ਜੋ ਕਿ ਰਾਜ ਉਦਯੋਗਿਕ ਕੇਂਦਰ ਮੰਨਿਆ ਜਾਂਦਾ ਹੈ, ਵਿਚ ਫਾਇਰ ਸੇਫ਼ਟੀ ਕਾਨੰੂਨਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ | ਫਾਇਰ ਪ੍ਰੀਵੇਂਸ਼ਨ ਐਂਡ ਫਾਇਰ ਸੇਫ਼ਟੀ ਐਕਟ 2012 ਅਨੁਸਾਰ ਸਾਰੀਆਂ ਵਪਾਰਕ ਇਮਾਰਤਾਂ, ਸਿੱਖਿਆ ਸੰਸਥਾਵਾਂ ਅਤੇ ਕੋਚਿੰਗ ਸੈਂਟਰਾਂ ਲਈ ਫਾਇਰ ਬਿ੍ਗੇਡ ਤੋ ਫਾਇਰ ਸੇਫ਼ਟੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ | ਨਗਰ ਨਿਗਮ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ 30 ਦਿਨਾਂ ਦੇ ਅੰਦਰ ਐਨ.ਓ.ਸੀ. ਪ੍ਰਾਪਤ ਨਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਅਧਿਕਾਰੀਆਂ ਮੁਤਾਬਿਕ ਉਦਯੋਗਿਕ ਇਕਾਈਆਂ ਦੇ ਮਾਲਕਾਂ ਵੀ ਵੀ ਆਪਣੀਆਂ ਇਮਾਰਤਾਂ ਵਿਚ ਅੱਗ ਤੋਂ ਬਚਾਅ ਲਈ ਲੋੜੀਂਦੇ ਸਾਰੇ ਪ੍ਰਬੰਧ ਜਿਵੇਂ ਫਾਇਰ ਯੰਤਰ, ਐਮਰਜੈਂਸੀ ਐਗਜ਼ਿਟ, ਫਾਇਰ ਅਲਾਰਮ ਆਦਿ ਪੂਰੇ ਕਰਕੇ ਨਿਰਧਾਰਿਤ ਸਮੇਂ ਵਿਚ ਫਾਇਰ ਸੇਫ਼ਟੀ ਐਨ.ਓ.ਸੀ. ਲੈਣਾ ਹੋਵੇਗਾ | ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ 50000 ਰੁਪਏ ਤਕ ਜੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਸਿੱਧੀ ਉਲੰਘਣਾ ਦੀ ਸਥਿਤੀ ਵਿਚ ਇਮਾਰਤ ਨੰੂ ਸੀਲ ਵੀ ਕੀਤਾ ਜਾ ਸਕਦਾ ਹੈ | ਲੋਕਾਂ ਦੀ ਸਹੂਲਤ ਲਈ ਫਾਇਰ ਸੇਫ਼ਟੀ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੰੂ ਆਨਲਾਈਨ ਕਰ ਦਿੱਤਾ ਗਿਆ ਹੈ | ਅਰਜੀਕਾਰ ਫੈਸਟਰਾਕ ਡੌਟ ਪੰਜਾਬ ਡੌਟ ਗੌਰਮਿੰਟ ਡੌਟ ਇੰਨ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ | ਉਨ੍ਹਾਂ ਨੇ ਸਾਰੇ ਮਾਲਕਾਂ ਅਤੇ ਸੰਸਥਾਵਾਂ ਨੰੂ ਅਪੀਲ ਕੀਤੀ ਹੈ ਕਿ 30 ਦਿਨਾਂ ਦੇ ਅੰਦਰ ਐਨ.ਓ.ਸੀ. ਲੈਕੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ, ਨਹੀਂ ਤਾਂ ਨਗਰ ਨਿਗਮ ਨੰੂ ਸਖ਼ਤ ਕਦਮ ਚੂਕਣੇ ਪੈਣਗੇ |

Ad Position 22
No active advertisement
ਪਿਛਲੀ ਖ਼ਬਰ ਸਰੀਂਹ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
Ad Position 24