ਮੈਕਆਟੋ ਐਕਸਪੋ-2026 ਦੇ ਦੂਜੇ ਦਿਨ ਰਿਕਾਰਡ ਤੋੜ ਇਕੱਠ ਨੇ ਦਿਖਾਇਆ ਭਾਰੀ ਉਤਸ਼ਾਹ <br/>
ਮੈਕਆਟੋ ਐਕਸਪੋ-2026 ਦੇ ਦੂਜੇ ਦਿਨ ਵਿਜ਼ਟਰਾਂ ਨਾਲ ਗੱਲਬਾਤ ਕਰਦੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ | (ਸੱਜੇ) ਮੈਕਆਟੋ ਐਕਸਪੋ-2026 ਦੇ ਦੂਜੇ ਦਿਨ ਅਤਿ ਆਧੁਨਿਕ ਮਸ਼ੀਨਾਂ ਸਬੰਧੀ ਜਾਣਕਾਰੀ ਹਾਸਿਲ ਕਰਦੇ ਲੋਕ | ਅਜੀਤ ਤਸਵੀਰਾਂ
<br/>
22-02-2026
ਮੇਕ ਆਟੋ ਐਕਸਪੋ-2026 ਆਪਣਾ ਟੀਚਾ ਪਾਰ ਕਰੇਗੀ-ਮੈਨੇਜਿੰਗ ਡਾਇਰੈਕਟਰ ਜੀ. ਐਸ. ਢਿੱਲੋਂ
ਇਸ ਸਬੰਧੀ ਉਡਾਣ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਗੀਦਾਰਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਗੀਦਾਰਾਂ ਦੀ ਵੱਡੀ ਸ਼ਮੂਲੀਅਤ ਨੇ ਪ੍ਰਦਰਸ਼ਨੀ ਦੀ ਸਫਲਤਾ 'ਤੇ ਮੋਹਰ ਲਗਾਉਂਦੇ ਹੋਏ ਇਹ ਸਾਬਤ ਕਰ ਦਿੱਤਾ ਕਿ ਮੇਕ ਆਟੋ ਐਕਸਪੋ ਆਪਣੇ ਟੀਚੇ ਨੂੰ ਪਾਰ ਕਰੇਗੀ | ਉਨ੍ਹਾਂ ਕਿਹਾ ਕਿ ਐਕਸਪੋ-2026 'ਚ ਹਰ ਰੋਜ਼ ਦਰਸ਼ਕਾਂ ਦੀ ਵੱਧ ਰਹੀ ਸ਼ਮੂਲੀਅਤ ਨਾਲ ਜਿੱਥੇ ਪ੍ਰਦਰਸ਼ਕਾਂ ਦੇ ਚਿਹਰਿਆਂ 'ਤੇ ਰੌਣਕ ਝਲਕ ਰਹੀ ਹੈ, ਉਥੇ ਹੀ ਪ੍ਰਦਰਸ਼ਨੀ 'ਚ ਲੱਗਿਆ ਹਰ ਇਕ ਸਟਾਲ ਵਧੀਆ ਆਰਡਰ ਬੁੱਕ ਕਰ ਰਿਹਾ ਹੈ |