21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਸ਼ਟਰੀ ਪੱਧਰ 'ਤੇ ਸਨਮਾਨਿਤ ਅਧਿਆਪਕਾ ਡਾ. ਅੰਜੂ ਸੋਨੀ ਹੋਏ ਸੇਵਾ ਮੁਕਤ <br/>

Ad Position 21
No active advertisement
ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜਵਾਹਰ ਨਗਰ ਦੀ ਲੈਕਚਰਾਰ ਡਾ. ਅੰਜੂ ਸੋਨੀ ਲਗਭਗ 30 ਸਾਲਾਂ ਦੀ ਬੇਦਾਗ ਸਰਕਾਰੀ ਸੇਵਾ ਨਿਭਾਉਣ ਤੋਂ ਬਾਅਦ 31 ਮਾਰਚ 2026 ਨੰੂ ਸੇਵਾ ਮੁਕਤ ਹੋੋਏ | ਇਸ ਮੌਕੇ ਸਕੂਲ ਦੇ ਸਟਾਫ ਵਲੋਂ ਉਨ੍ਹਾਂ ਨੰੂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੰੂ ਯਾਦ ਕਰਦਿਆਂ ਸਨਮਾਨਿਤ ਕੀਤਾ ਗਿਆ | ਡਾ. ਅੰਜੂ ਸੋਨੀ ਨੇ ਆਪਣੇ ਸੇਵਾਕਾਲ ਦੌਰਾਨ ਬੀ.ਸੀ.ਐਮ ਕਾਲਜ ਆਫ ਐਜੂਕੇਸ਼ਨ ਅਤੇ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਸਾਲ 2002 ਤੋਂ ਲੈਕੇ ਮਾਰਚ 2026 ਤੱਕ ਸਰਕਾਰੀ ਸਕੂਲ, ਜਵਾਹਰ ਨਗਰ ਵਿਚ ਆਪਣੀ ਨਿਰੰਤਰ ਸੇਵਾ ਦਿੱਤੀ | ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੈਂਸਾਂ ਵਿਚ ਰਿਸਰਚ ਪੇਪਰ ਪੇਸ਼ ਕਰਕੇ ਸਿੱਖਿਆ ਖੇਤਰ ਵਿਚ ਵੱਡਾ ਯੋਗਦਾਨ ਪਾਇਆ | ਉਨ੍ਹਾਂ ਵਲੋਂ ਲਿਖਿਆ ਕਿਤਾਬਾਂ, ਮੋਡੀਊਲ ਅਤੇ ਮੈਗਜੀਨਾਂ ਨੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ | ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਮਈ 2-14 ਵਿਚ ਭਾਰਤ ਦੇ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਵਲੋਂ ਮਾਲਤੀ ਗਿਆਨਪੀਠ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ | ਕਰੋਨਾ ਕਾਲ ਦੌਰਾਨ ਉਨ੍ਹਾਂ ਦੇ ਲੈਕਚਰ ਡੀ.ਡੀ. ਪੰਜਾਬੀ ਅਤੇ ਈ-ਵਿਦਿਆ ਚੈਨਲ ਤੋਂ ਪ੍ਰਸਾਰਿਤ ਹੋਏ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆੰ ਨੂੰ ਲਾਭ ਮਿਲਿਆ | ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਵੀ ਉਨ੍ਹਾਂ ਨੰੂ ਪ੍ਰਸ਼ੰਸਾ ਪੱਤਰ ਦਿੱਤੇ ਗਏ | ਉਹ ਸਾਇੰਸ ਮੇਲਿਆਂ ਅਤੇ ਹੋਰੋ ਗਤੀਵਿਧੀਆਂ ਵਿਚ ਜੱਜ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ |

Ad Position 22
No active advertisement
ਪਿਛਲੀ ਖ਼ਬਰ ਤਲਵਾੜ ਨੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੂੰ ਵਿੱਤ ਤੇ ਠੇਕਾ ਕਮੇਟੀ 'ਚ ਅਗਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਵਿਅਕਤੀਆਂ ਦੀ ਮੌਤ <br/>
Ad Position 24