21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਾਬਕਾ ਵਿਧਾਇਕ ਵੈਦ ਨੇ ਅਮੋਲਕ ਸਿੰਘ ਜੱਸੋਵਾਲ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 04-04-2026
ਆਲਮਗੀਰ, 3 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਜੱਸੋਵਾਲ ਵਾਸੀ ਨੰਬਰਦਾਰ ਅਮੋਲਕ ਸਿੰਘ ਦੇ ਪਿਤਾ ਸਾਬਕਾ ਸਰਪੰਚ ਬਹਾਦਰ ਸਿੰਘ ਨੰਬਰਦਾਰ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਆਪਣੇ ਸਾਥੀਆਂ ਕਾਂਗਰਸ ਕਿਸਾਨ ਸੈੱਲ ਹਲਕਾ ਗਿੱਲ ਦੇ ਸੈਕਟਰੀ ਦਵਿੰਦਰ ਸਿੰਘ ਗਿੱਲ, ਹਲਕੇ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਚਰਨਜੀਤ ਸਿੰਘ ਬੁਲਾਰਾ, ਸਾਬਕਾ ਸਰਪੰਚ ਗੁਰਮੀਤ ਸਿੰਘ ਜੱਸੋਵਾਲ ਸਮੇਤ ਨੰਬਰਦਾਰ ਅਮੋਲਕ ਸਿੰਘ ਜੱਸੋਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿਲੀ ਹਮਦਰਦੀ ਪ੍ਰਗਟ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਵੈਦ ਨੇ ਕਿਹਾ ਕਿ ਸਵ. ਨੰਬਰਦਾਰ ਬਹਾਦਰ ਸਿੰਘ ਸਾਬਕਾ ਸਰਪੰਚ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸਵ. ਬਹਾਦਰ ਸਿੰਘ ਇਲਾਕੇ ਅੰਦਰ ਕਾਂਗਰਸ ਪਾਰਟੀ ਦੇ ਥੰਮ ਵਜੋਂ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ, ਉਥੇ ਹੀ ਪਰਿਵਾਰ ਨੂੰ ਵੀ ਵੱਡੇ ਦੁੱਖ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੌਕੇ ਸਵ. ਬਹਾਦਰ ਸਿੰਘ ਦੇ ਸਪੁੱਤਰ ਨੰਬਰਦਾਰ ਅਮੋਲਕ ਸਿੰਘ ਜੱਸੋਵਾਲ ਨੇ ਦੱਸਿਆ ਕਿ ਸਵ. ਬਹਾਦਰ ਸਿੰਘ ਨਿਮਿਤ ਅਰੰਭ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 7 ਅਪ੍ਰੈਲ ਦਿਨ ਮੰਗਲਵਾਰ ਨੂੰ ਗੁਰਦੁਆਰਾ ਕੰਘਾ ਸਾਹਿਬ ਜੀ ਪਿੰਡ ਜੱਸੋਵਾਲ ਸੂਦਾ ਲੁਧਿਆਣਾ ਵਿਖੇ 12 ਤੋਂ ਇਕ ਵਜੇ ਤੱਕ ਹੋਵੇਗੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ, ਨੌਜਵਾਨ ਕਾਂਗਰਸੀ ਆਗੂ ਸੁਖਵੰਤ ਸਿੰਘ ਲਾਲੀ ਜੱਸੋਵਾਲ, ਸਿਕੰਦਰ ਸਿੰਘ ਮੋਹੀ, ਬਲਜੀਤ ਸਿੰਘ ਕਾਂਗਰਸ ਸੇਵਾ ਦਲ, ਜਸਵੀਰ ਸਿੰਘ, ਅਮਨਦੀਪ ਸਿੰਘ, ਜਗਤਾਰ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਗਿੱਲ ਸਮੇਤ ਹੋਰ ਵੀ ਪਤਵੰਤੇ ਸੱਜਣਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀਆਂ ਰੈਲੀਆਂ ਅਤੇ ਮੀਟਿੰਗਾਂ ਵਿਚ ਲੋਕ ਆਪ ਮੁਹਾਰੇ ਆਉਣ ਲੱਗੇ-ਵਿੱਕੀ ਸੋਹਲ <br/> ਅਗਲੀ ਖ਼ਬਰ ਮਾਤਾ ਗੁਰਮੇਲ ਕੌਰ ਗਰਚਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਭਲਕੇ <br/>
Ad Position 24