ਲੁਧਿਆਣਾ, 16 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਕਨਨਵੀਨਰ ਜਸਵੀਰ ਸਿੰਘ ਤਲਵਾੜਾ ਸਮੇਤ ਕਈ ਸੀਨੀਅਰ ਆਗੂਆਂ ਨੰੂ ਪੁਲਿਸ ਵਲੋ ਨਜ਼ਰਬੰਦ ਅਤੇ ਗਿ੍ਫਤਾਰ ਕਰਨ ਦੀ ਘਟਨਾ ਦੀ ਕਮੇਟੀ ਨੇ ਤਿੱਖੀ ਨਿੰਦਾ ਕੀਤੀ ਹੈ | ਪ੍ਰੈਸ ਸਕੱਤਰ ਨਿਰਮਲ ਸਿੰਘ ਅਤੇ ਪਕ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਤਲਵਾੜਾ ਨੰੂ ਘਰ ਵਿਚ ਹੀ ਨਜ਼ਰਬੰਦ ਕੀਤਾ ਗਿਆ | ਜਦਕਿ ਹੋਰ ਆਗੂਆਂ ਨੰੂ ਵੱਖ-ਵੱਖ ਥਾਣਿਆਂ ਵਿਚ ਰੱਖਿਆ ਗਿਆ ਹੈ | ਆਗੂਆਂ ਨੇ ਇਸ ਕਾਰਵਾਈ ਨੰੂ ਗੈਰ ਕਾਨੰੂਨੀ ਅਤੇ ਮਨੱੁਖੀ ਅਧਿਕਾਰਾਂ ਦੇ ਖਿਲਾਫ ਦੱਸਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਤਰੁੰਤ ਮੰਨੀ ਜਾਵੇ | ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਇਹ ਕਾਰਵਾਈ ਜਾਰੀ ਰਹੀ ਤਾਂ ਜਲਦ ਹੀ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |