ਪੰਜਾਬ ਰਾਜ ਪਾਵਰ ਕਾਰਪੋਰੇਸ਼ਨ 'ਚ ਵੱਡਾ ਪ੍ਰਬੰਧਕੀ ਫੇਰਬਦਲ ਟਰਾਂਸਮਿਸ਼ਨ ਲਾਈਨ ਦਾ ਦਫ਼ਤਰ ਪਟਿਆਲਾ ਤੋਂ ਬਠਿੰਡਾ ਤਬਦੀਲ
ਅਜੀਤ ਡੈਸਕ
17-04-2026
ਅੰਮਿ੍ਤਸਰ ਤੇ ਮੋਹਾਲੀ 'ਚ ਨਵੇਂ ਵਿਸਤਾਰ ਅਤੇ ਸਟਾਫ਼ ਦੀ ਅਦਲਾ-ਬਦਲੀ
ਵਿਭਾਗੀ ਵਿਸਤਾਰ ਦੀ ਇਹ ਕੜੀ ਸਿਰਫ਼ ਬਠਿੰਡਾ ਤੱਕ ਸੀਮਤ ਨਹੀਂ ਹੈ | ਅੰਮਿ੍ਤਸਰ ਅਤੇ ਮੋਹਾਲੀ ਵਿਖੇ ਵੀ ਨਵੀਆਂ 'ਟਰਾਂਸਮਿਸ਼ਨ ਲਾਈਨਜ਼ ਡਿਵੀਜ਼ਨਾਂ' ਬਣਾਈਆਂ ਗਈਆਂ ਹਨ | ਇਹ ਵੀ ਕਿ ਵੱਖ-ਵੱਖ ਅਸਾਮੀਆਂ ਜਿਵੇਂ ਕਿ ਪੀ.ਏ., ਜੇ.ਈ. ਸਰਕਲ ਅਸਿਸਟੈਂਟ, ਯੂ.ਡੀ.ਸੀ., ਕਲਰਕ, ਹੌਲਦਾਰ ਅਤੇ ਚਪੜਾਸੀ ਨੂੰ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਤੋਂ ਬਦਲ ਕੇ ਇਨ੍ਹਾਂ ਨਵੇਂ ਦਫ਼ਤਰਾਂ ਲਈ ਅਸਾਮੀਆਂ ਦੀ ਸਿਰਜਣਾ ਕੀਤੀ ਗਈ ਹੈ | ਇਸ ਪੁਨਰਗਠਨ ਵਿਚ ਜੀ.ਐਨ.ਡੀ.ਟੀ.ਪੀ. ਬਠਿੰਡਾ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲਾਗੂ ਕੀਤਾ ਗਿਆ ਹੈ | ਜਾਰੀ ਹੋਏ ਨੋਟ ਅਨੁਸਾਰ, ਹੁਣ ਐੱਸ. ਈ./ ਜੀ. ਐਨ. ਡੀ. ਟੀ. ਪੀ. ਬਠਿੰਡਾ ਦੇ ਅਧੀਨ ਆਉਂਦੇ ਸਾਰੇ ਦਫ਼ਤਰ ਚੀਫ਼ ਇੰਜੀਨੀਅਰ/ਓ. ਐਂਡ ਐਮ., ਜੀ. ਐਚ. ਟੀ. ਪੀ. ਲਹਿਰਾ ਮੁਹੱਬਤ ਨੂੰ ਸਿੱਧੀ ਰਿਪੋਰਟ ਕਰਨਗੇ | ਉੱਥੇ ਹੀ ਸੀਨੀਅਰ ਐਕਸੀਅਨ/ ਐਮ. ਐਮ., ਜੀ. ਐਨ. ਡੀ. ਟੀ. ਪੀ. ਬਠਿੰਡਾ ਅਧੀਨ ਆਉਂਦੀਆਂ ਅਸਾਮੀਆਂ ਨੂੰ ਹੁਣ ਸੀਨੀਅਰ ਐਕਸੀਅਨ/ ਵਰਕਸ ਜੀ. ਐਨ. ਡੀ. ਟੀ. ਪੀ. ਦੇ ਅਧੀਨ ਕਰ ਦਿੱਤਾ ਗਿਆ ਹੈ | ਇੱਕ ਹੋਰ ਪ੍ਰਸ਼ਾਸਨਿਕ ਵੇਰਵੇ ਅਨੁਸਾਰ, ਨਵੀਂ ਦਿੱਲੀ ਸਥਿਤ ਗੈੱਸਟ ਹਾਊਸ ਦੇ ਪ੍ਰਬੰਧਾਂ ਲਈ ਇੱਕ ਸਹਾਇਕ ਕਾਰਜਕਾਰੀ ਇੰਜੀਨੀਅਰ ਪਹਿਲਾਂ ਹੀ ਛੁੱਟੀ ਰਿਜ਼ਰਵ ਦੇ ਤਨਖ਼ਾਹ ਚਾਰਜ ਵਿਰੁੱਧ ਤਾਇਨਾਤ ਕੀਤਾ ਜਾ ਚੁੱਕਾ ਹੈ, ਜੋ ਕਿ ਪੁਰਾਣੇ ਦਫ਼ਤਰੀ ਹੁਕਮਾਂ ਦੀ ਨਿਰੰਤਰਤਾ ਵਿਚ ਹੈ | ਪਾਵਰਕਾਮ ਦਾ ਇਹ ਵਿਸ਼ਾਲ ਢਾਂਚਾਗਤ ਬਦਲਾਅ ਬੋਰਡ ਆਫ਼ ਡਾਇਰੈਕਟਰਜ਼ ਵਲੋਂ 29 ਦਸੰਬਰ 2025 ਨੂੰ ਚੰਡੀਗੜ੍ਹ ਵਿਖੇ ਹੋਈ 120ਵੀਂ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲਿਆਂ ਦਾ ਨਤੀਜਾ ਹੈ | ਜੁਆਇੰਟ ਸਕੱਤਰ/ਪਰਸੋਨਲ, ਪੀ. ਐਸ. ਪੀ. ਸੀ. ਐਲ. ਵਲੋਂ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਅਗਲੇਰੀ ਕਾਰਵਾਈ ਤੇ ਤੁਰੰਤ ਲਾਗੂ ਕਰਨ ਲਈ ਵਿਭਾਗ ਦੇ ਸਾਰੇ ਇੰਜੀਨੀਅਰ-ਇਨ-ਚੀਫ਼, ਚੀਫ਼ ਇੰਜੀਨੀਅਰਾਂ, ਡਾਇਰੈਕਟਰਾਂ ਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ | ਆਉਣ ਵਾਲੇ ਦਿਨਾਂ ਵਿਚ ਇਸ ਫੇਰਬਦਲ ਦੇ ਚੰਗੇ ਮਾੜੇ ਜ਼ਮੀਨੀ ਪ੍ਰਭਾਵ ਸਾਹਮਣੇ ਆਉਣਗੇ |