25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-04-2026
ਫੁੱਲਾਂਵਾਲ, 27 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਸਿੰਗਲਾ ਇਨਕਲੇਵ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਪਿ੍ੰਸੀਪਲ ਕਿ੍ਤਿਕਾ ਸੇਠ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਹਰਪ੍ਰੀਤ ਕੌਰ ਕੰਗ ਡੀਨ ਆਫ਼ ਇੰਟਰਨੈਸ਼ਨਲ ਅਫੇਅਰਜ਼ ਪੀ.ਸੀ.ਟੀ.ਈ. ਸਕੂਲ, ਪ੍ਰਧਾਨ ਰਾਕੇਸ਼ ਜੈਨ, ਵਾਈਸ ਪ੍ਰਧਾਨ ਵਿਨੋਦ ਸਹਿਗਲ, ਵਾਈਸ ਪ੍ਰਧਾਨ ਵਿਆਸ ਬੈਂਬੀ, ਬੀ.ਸੀ.ਐਮ. ਆਰੀਆ ਸਕੂਲ ਸ਼ਾਸਤਰੀ ਨਗਰ ਦੇ ਮੈਨੇਜਰ ਕੈਪਟਨ ਵੀ.ਕੇ. ਸਿਆਲ ਅਤੇ ਸਕੂਲ ਮੈਨੇਜਰ ਕਰਨਲ ਜੇ.ਆਰ. ਜੱਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਰੋਹ ਦੀ ਸ਼ੁਰੂਆਤ ਸਕੂਲ ਗੀਤ ਉਪਰੰਤ ਆਦਿਸ਼ਕਤੀ ਨਿ੍ਤ ਦੀ ਸ਼ਾਨਦਾਰ ਪ੍ਰਸਤੁਤੀ ਕੀਤੀ ਗਈ, ਜਿਸ ਦੌਰਾਨ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਜਮਾਤ ਦੂਜੀ ਦੀ ਤਾਰੁਸ਼ੀ ਵਲੋਂ ਸੁੰਦਰ ਕੱਥਕ ਨਿ੍ਤ ਪੇਸ਼ ਕੀਤਾ ਗਿਆ | ਇਸ ਮੌਕੇ ਅਕਾਦਮਿਕ ਪ੍ਰਾਪਤੀਆਂ, ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਉਤਕਿ੍ਸ਼ਟ ਪ੍ਰਦਰਸ਼ਨ ਲਈ ਪਦਕ ਹਾਸਲ ਕਰਨ, ਐਸ.ਓ.ਐਫ. ਦੇ ਸਾਇੰਸ, ਗਣਿਤ ਅਤੇ ਅੰਗਰੇਜ਼ੀ ਓਲੰਪਿਡਾਂ ਅਤੇ ਸਪੈੱਲ ਵੈਲ ਇੰਡੀਆ (ਜ਼ਿਲ੍ਹਾ ਪੱਧਰ) ਮੁਕਾਬਲਿਆਂ ਵਿਚ ਉਪਲਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ''ਸਟੂਡੈਂਟ ਆਫ਼ ਦਾ ਯੀਅਰ'' ਦਾ ਖ਼ਿਤਾਬ ਜਮਾਤ 11ਵੀਂ ਦੇ ਆਯੂਸ਼ ਸੂਦ ''ਬੈੱਸਟ ਔਰੇਟਰ'' ਸਾਰਾਕਸ਼ੀ (ਜਮਾਤ 9ਵੀਂ), ''ਰਾਈਜ਼ਿੰਗ ਸਟਾਰ'' ਵਿੱਦਿਆ ਸਾਗਰ (ਜਮਾਤ 6ਵੀਂ) ਅਤੇ ''ਟੈੱਕ ਵਿਜ਼ਾਰਡ ਐਵਾਰਡ'' ਮਹੀਰ (ਜਮਾਤ 8ਵੀਂ) ਅਤੇ ਕੇਸ਼ਵ (ਜਮਾਤ 9ਵੀਂ) ਨੂੰ ਸਨਮਾਨਿਤ ਕੀਤਾ ਗਿਆ | ਸਮਾਰੋਹ ਦੀ ਸਮਾਪਤੀ ਰੰਗੀਲੇ ਲੁੱਡੀ ਨਾਚ ਨਾਲ ਹੋਈ, ਜਿਸ ਨੇ ਸਾਰੇ ਦਰਸ਼ਕਾਂ ਨੂੰ ਮੋਹ ਲਿਆ | ਅਧਿਆਪਕਾਂ ਨੂੰ ਮਿਹਨਤ ਅਤੇ ਅਟੱਲ ਸਮਰਪਣ ਤੇ ਉਨ੍ਹਾਂ ਨੂੰ ਸੇ੍ਰਸ਼ਠ ਅਧਿਆਪਨ ਲਈ ਇਨਾਮ ਦਿੱਤੇ ਗਏ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਸਾਰੇ ਇਨਾਮ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨਾਮ ਸਿਰਫ਼ ਪ੍ਰਾਪਤੀ ਦੀ ਪਹਿਚਾਣ ਨਹੀਂ ਹੁੰਦੀ, ਸਗੋਂ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੋਰ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਵਿਧਾਇਕ ਇਆਲੀ ਦੇ ਕਨਵੀਨਰ ਬਣਨ ਨਾਲ ਸੂਬੇ ਅੰਦਰ ਪੰਥਕ ਲਹਿਰ ਲੱਗੀ ਜ਼ੋਰ ਫੜਨ-ਸਾਬਕਾ ਸਰਪੰਚ ਹੈਪੀ ਠੱਕਰਵਾਲ <br/>
Ad Position 24