ਫੁੱਲਾਂਵਾਲ, 27 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਧਾਂਦਰਾ ਸੜਕ ਸਥਿਤ ਪਿੰਡ ਮਾਣਕਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਵਲੋਂ ਕੀਤੀ ਚੋਣ ਮੀਟਿੰਗ ਦੌਰਾਨ ਪਿੰਡ ਵਾਸੀਆਂ ਵਲੋਂ ਵੱਡਾ ਸਮਰਥਨ ਮਿਲਿਆ | ਇਸ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਹਰਪ੍ਰੀਤ ਸਿੰਘ ਸਿੰਮਕ ਨੂੰ ਵੱਡੀ ਲੀਡ 'ਤੇ ਜਿਤਾਉਣ ਦਾ ਵਾਅਦਾ ਕੀਤਾ ਅਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਸਿੰਮਕ ਨੇ ਆਪਣੇ ਸੰਬੋਧਨ ਵਿਚ ਹਾਜ਼ਰੀਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਆਉਣ 'ਤੇ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਸੂਬਾ ਵਾਸੀਆਂ ਨੂੰ ਨਿਰਾਸ਼ਤਾ ਹੀ ਮਿਲੀ ਹੈ | ਇਸ਼ਤਿਹਾਰੀ ਵਿਕਾਸ ਤੇ ਜ਼ਮੀਨੀ ਪੱਧਰ 'ਤੇ ਹੋਏ ਵਿਕਾਸ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ | ਇਸ ਮੌਕੇ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਭਿ੍ਸ਼ਟਾਚਾਰ, ਗੈਂਗਸਟਰਬਾਦ, ਫਿਰੌਤੀਆਂ ਲੈਣ ਤੋਂ ਇਲਾਵਾ ਨਸ਼ੇ ਦਾ ਰੁਝਾਣ ਵਧਿਆ ਹੈ, ਜਿਸ ਕਰਕੇ ਕੋਈ ਵੀ ਵਰਗ ਸੁਰੱਖਿਅਤ ਨਹੀਂ, ਲੋਕਾਂ ਦੇ ਮਨਾਂ ਅੰਦਰ ਸਹਿਮ ਦਾ ਮਾਹੌਲ ਹੈ | 'ਆਪ' ਸਰਕਾਰ ਦੇ ਵਾਅਦਿਆਂ ਤੋਂ ਅੱਕ ਕੇ ਲੋਕ ਹੁਣ 2027 ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ, ਜਿਸ ਲਈ ਸਾਨੂੰ ਸਾਰਿਆਂ ਨੂੰ ਸਿਰਫ਼ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ | ਇਸ ਮੌਕੇ ਅਰਸ਼ ਮਾਣਕਵਾਲ ਪ੍ਰਧਾਨ ਐਸ.ਓ.ਆਈ., ਸਾਬਕਾ ਸਰਪੰਚ ਗੁਰਚੇਤ ਸਿੰਘ ਗੀਬਾ ਮਾਣਕਵਾਲ, ਸਰਪੰਚ ਪ੍ਰਗਟ ਸਿੰਘ ਸਰੀਂਹ ਰਾਜੂ ਬਦੇਸ਼ਾਂ ਸਰੀਂਹ, ਸਰਕਲ ਪ੍ਰਧਾਨ ਜਥੇਦਾਰ ਰਘਵੀਰ ਸਿੰਘ, ਸਰਕਲ ਪ੍ਰਧਾਨ ਹਰਸਿਮਰਨ ਸਿੰਘ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਜੋਰਾ ਸਿੰਘ ਥਰੀਕੇ, ਹੋਬੀ ਸਿੰਮਕ, ਮੇਹਰ ਸਿੰਘ, ਗੁਰਚਰਨ ਸਿੰਘ, ਅਮਰਜੀਤ ਸਿੰਘ ਖ਼ਾਲਸਾ, ਰਣਧੀਰ ਸਿੰਘ, ਬਲਵੰਤ ਸਿੰਘ, ਸਿਮਰਨ ਸਿੰਘ, ਪਿਰਤਪਾਲ ਸਿੰਘ, ਨੰਬਰਦਾਰ ਸਵਰਨ ਸਿੰਘ, ਬਲਜਿੰਦਰ ਸਿੰਘ, ਸਨਦੀਪ ਤਨਵਰ, ਸੁਰਿੰਦਰ ਸਿੰਘ, ਪ੍ਰਧਾਨ ਸ਼ਮਸ਼ੇਰ ਕਲਸੀ, ਕੁਲਜੀਤ ਸਿੰਘ, ਸੁਮਿਤ ਸਿੰਘ, ਹਰਭਜਨ ਸਿੰਘ, ਰਜਿੰਦਰ ਸਿੰਘ, ਕੁਲਦੀਪ ਸਿੰਘ, ਰਮਨਦੀਪ ਸਿੰਘ, ਰਾਜ ਸਿੰਘ, ਗੁਰਵਿੰਦਰ ਸਿੰਘ ਗਿੰਦਰੀ, ਰੰਧੀਰ ਸਿੰਘ ਡੋਰੇਮੋਨ, ਜਸਵੀਰ ਸਿੰਘ ਤੇ ਹੋਰ ਹਾਜ਼ਰ ਸਨ |