ਵੱਖ-ਵੱਖ ਸਕੂਲਾਂ 'ਚ ਮਜ਼ਦੂਰ ਦਿਵਸ ਮਨਾਇਆ <br/>
ਅਜੀਤ ਡੈਸਕ
02-05-2026
ਐਚਵੀਐਮ ਗਲੋਬਲ ਸਕੂਲ ਵਿਖੇ
ਐਚਵੀਐਮ ਗਲੋਬਲ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੰੂ ਸਵੇਰੇ ਦੀ ਪ੍ਰਰਾਥਨਾ ਸਭਾ ਵਿਚ ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਆਪਣੇ ਹੱਥਾਂ ਤਿਆਰ ਕੀਤੇ ਗਏ ਕਾਰਡ ਸਕੂਲ ਦੇ ਸਹਾਇਕ ਕਰਮਚਾਰੀਆਂ ਨੰੂ ਭੇਟ ਕੀਤੇ ਗਏ | ਇਸ ਮੌਕੇ ਸਕੂਲ ਦੇ ਪ੍ਰਧਾਨ ਡੀ.ਪੀ. ਸ਼ਰਮਾ ਤੇ ਚੇਅਰਪਰਸਨ ਮੀਨਾ ਸ਼ਰਮਾ ਵਲੋਂ ਸਹਾਇਕ ਕਰਮਚਾਰੀਆਂ ਨੰੂ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪ੍ਰਗਤੀ ਕਪੂਰ ਵੀ ਮੌਜੂਦ ਸਨ |
ਜੀ.ਐਮ.ਟੀ.ਇੰਟਰਨੈਸ਼ਨਲ ਸਕੂਲ 'ਚ
ਜੀ.ਐਮ.ਟੀ.ਇੰਟਰਨੈਸ਼ਨਲ ਪਬਲਿਕ ਸਕੂਲ, ਕਾਕੋਵਾਰ ਰੋਡ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਵੇਰੇ ਦੀ ਪ੍ਰਰਾਥਨਾ ਸਭਾ ਵਿਚ ਵਿਦਿਆਰਥੀਆਂ ਵਲੋਂ ਕਾਮ ਕੀ ਪੂਜਾ ਕਰਨ ਵਾਲੇ ਨੇ ਸਭ ਨੰੂ ਕੀਲ ਕੇ ਰੱਖ ਦਿੱਤਾ | ਇਸ ਤੋਂ ਇਲਾਵਾ ਮਜ਼ਦੂਰ ਦਿਵਸ ਨਾਲ ਸੰਬੰਧਿਤ ਸਰਗਰਮੀਆਂ ਵਿਚ ਵੱਧ ਚੜ ਕੇ ਹਿੱਸਾ ਲਿਆ | ਜਿਨ੍ਹਾਂ ਵਿਚ ਪੋਸਟਰ, ਕਾਰਡ ਬਣਾੳ, ਪੱਤਰ ਲਿੱਖਣ ਪ੍ਰਤੀਯੋਗਿਤਾਵਾਂ ਸ਼ਾਮਲ ਸਨ | ਇਸ ਮੌਕੇ ਸਕੂਲ ਦੇ ਪ੍ਰਬੰਧਕ ਗੁਰਇਕਬਾਲ ਸਿੰਘ ਥਿੰਦ, ਰਮਨਦੀਪ ਕੌਰ ਥਿੰਦ ਨੇ ਸਾਰੇ ਕਰਮਚਾਰੀਆਂ ਨੰੂ ਤੋਹਫੇ ਦੇਕੇ ਉਤਸ਼ਾਹਿਤ ਕੀਤਾ | ਸਕੂਲ ਦੇ ਪਿ੍ੰਸੀਪਲ ਅਮਰਜੀਤ ਕੌਰ ਧਾਲੀਵਾਲ ਵਲੋਂ ਸਕੂਲ ਦੇ ਸਹਾਇਕ ਕਰਮਚਾਰੀਆਂ ਨੰੂ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ |
ਹਰਸ਼ ਵਿੱਦਿਆ ਮੰਦਿਰ ਵਿਖੇ
ਹਰਸ਼ ਵਿਦਿਆ ਮੰਦਰ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਦਾ ਮਹੱਤਵ ਦੱਸਿਆ | ਇਸ ਮੌਕੇ ਸਕੂਲ ਵਿਚ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਵਿਚ ਫੈਂਸੀ ਡਰੈਸ ਮੁਕਾਬਲਾ ਵੀ ਸ਼ਾਮਿਲ ਸੀ | ਅੰਤ ਵਿਚ ਸਕੂਲ ਦੇ ਸਹਾਇਕ ਕਰਮਚਾਰੀਆਂ ਨੰੂ ਸਕੂਲ ਪ੍ਰਬੰਧਕਾਂ ਵਲੋਂ ਤੋਹਫੇ ਵੀ ਦਿੱਤੇ ਗਏ |