29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜੀ.ਐਮ.ਟੀ. ਇੰਟਰਨੈਸ਼ਨਲ ਸਕੂਲ 'ਚ ਨੈਸ਼ਨਲ ਕਰਿਕੁਲਮ ਫਰੇਮਵਰਕ 'ਤੇ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 02-05-2026
ਲੁਧਿਆਣਾ, 1 ਮਈ (ਭੁਪਿੰਦਰ ਸਿੰਘ ਬੈਂਸ)-ਜੀ.ਐਮ.ਟੀ. ਇੰਟਰਨੈਸ਼ਨਲ ਪਬਲਿਕ ਸਕੂਲ, ਕਾਕੋਵਾਲ ਰੋਡ ਵਿਖੇ ਨੈਸ਼ਨਲ ਕਰਿਕੁਲਮ ਫਰੇਮਵਰਕ ਫ਼ਾਰ ਸਕੂਲ ਐਜੂਕੇਸ਼ਨ ਵਿਸ਼ੇ 'ਤੇ ਇਕ ਦਿਨ ਦੀ ਸਮਰੱਥਾ ਵਿਕਾਸ ਵਰਕਸ਼ਾਪ ਕਰਵਾਈ ਗਈ | ਇਸ ਦੌਰਾਨ ਮੁੱਖ ਮਹਿਮਾਨ ਨਫੀਸ ਭਾਂਮੀ ਤੇ ਕਨਿਕਾ ਸਚਦੇਵਾ ਨੇ ਅਧਿਆਪਕਾਂ ਨੰੂ ਸੀ.ਬੀ.ਐਸ.ਈ. ਦੀਆਂ ਨਵੀਆਂ ਨੀਤੀਆਂ ਅਤੇ ਕੰਪੀਟੈਂਸੀ-ਆਧਾਰਿਤ ਸਿੱਖਿਆ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਦਾ ਟੀਚਾ ਅਧਿਆਪਕਾਂ ਨੰੂ ਖੁੱਲ੍ਹੇ ਪ੍ਰਸ਼ਨਾਂ ਅਤੇ ਰਚਨਾਤਮਿਕ ਸਿੱਖਣ ਦੇ ਤਰੀਕਿਆਂ ਨਾਲ ਜਾਣੂ ਕਰਵਾਉਣਾ ਸੀ ਤਾਂ ਜੋ ਵਿਦਿਆਰਥੀਆਂ ਵਿਚ ਆਲੋਚਨਾਤਮਿਕ ਸੋਚ ਦਾ ਵਿਕਾਸ ਹੋ ਸਕੇ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਅਮਰਜੀਤ ਧਾਲੀਵਾਲ ਨੇ ਮੁੱਖ ਮਹਿਮਾਨਾਂ ਨੰੂ ਸਨਮਾਨਿਤ ਕਰਦੇ ਹੋਏ ਅਧਿਆਪਕਾਂ ਨੰੂ ਨਵੇਂ ਕਰਿਕੁਲਮ ਨੰੂ ਇਮਾਨਦਾਰੀ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਵਲੋਂ ਡਿਜੀਟਲ ਜਨਗਣਨਾ ਦੀ ਸਵੈ-ਗਣਨਾ ਮੁੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਟਿੱਕਾ, ਪਾਲੀ ਦੇਤਵਾਲੀਆ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ <br/>
Ad Position 24