29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਾਊਾਟ ਐਵਰੈਸਟ ਦੇ ਬੇਸ ਕੈਂਪ ਨੂੰ ਸਰ ਕਰਨ ਵਾਲੀ ਪੋਲੀਓ ਗ੍ਰਸਤ ਡਾ. ਰੁਪਿੰਦਰ ਕੌਰ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 02-05-2026
ਇਆਲੀ/ਥਰੀਕੇ, 1 ਮਈ (ਮਨਜੀਤ ਸਿੰਘ ਦੁੱਗਰੀ)-ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ ਦੇ ਬੇਸ ਕੈਂਪ (17598 ਫੁੱਟ) ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਵੀਲ ਚੇਅਰ ਯੂਜ਼ਰ (ਪੋਲੀਓ ਗ੍ਰਸਤ) ਡਾ. ਰੁਪਿੰਦਰ ਕੌਰ ਸਪੁੱਤਰੀ ਮੇਜਰ ਸਿੰਘ, ਜੋ ਬਤੌਰ ਆਯੁਰਵੈਦਿਕ ਮੈਡੀਕਲ ਅਫ਼ਸਰ ਲੁਧਿਆਣਾ ਜ਼ਿਲੇ੍ਹ ਦੇ ਪਿੰਡ ਜੋਧਾਂ ਵਿਖੇ ਸਰਕਾਰੀ ਹਸਪਤਾਲ ਵਿਚ ਸੇਵਾਵਾਂ ਨਿਭਾ ਰਹੇ ਹਨ, ਨੂੰ ਅੱਜ ਰਾਜਗੁਰੂ ਨਗਰ ਕਾਲੋਨੀ ਦੀਆਂ ਸਮਾਜਸੇਵੀ ਸੰਸਥਾਵਾਂ ''ਭਗਤ ਪੂਰਨ ਸਿੰਘ ਵੈੱਲਫੇਅਰ ਸੁਸਾਇਟੀU ਅਤੇ ''ਰਾਜਗੁਰੂ ਨਗਰ ਵੈੱਲਫੇਅਰ ਸੁਸਾਇਟੀ ਬਲਾਕ-ਸੀU ਵਲੋਂ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਡਾ. ਰੁਪਿੰਦਰ ਕੌਰ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਸਨਮਾਨਿਤ ਕੀਤਾ ਗਿਆ, ਜਿਸ ਵਿਚ ਵਾਰਡ ਨੰਬਰ 58 ਦੇ ਕੌਂਸਲਰ ਸਤਨਾਮ ਸਿੰਘ ਉਰਫ ਸਨੀ ਮਾਸਟਰ, ਭਗਤ ਪੂਰਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗਗਨ ਪਾਲ ਅਤੇ ਰਾਜਗੁਰੂ ਨਗਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਡਾ. ਰੁਪਿੰਦਰ ਕੌਰ ਦੀ ਇਸ ਪ੍ਰਾਪਤੀ ਨੂੰ ਪਰਿਵਾਰ, ਵਾਰਡ, ਪਿੰਡ, ਇਲਾਕੇ, ਮਹਿਕਮੇ ਅਤੇ ਦੇਸ਼ ਲਈ ਮਾਣ ਦੱਸਿਆ ਅਤੇ ਮੇਜਰ ਸਿੰਘ ਸਮੇਤ ਪਰਿਵਾਰ ਨੂੰ ਵਧਾਈ ਦਿੱਤੀ | ਇਸ ਮੌਕੇ ਭੁਪਿੰਦਰ ਸਿੰਘ ਗਿੱਲ, ਸਰੂਪ ਸਿੰਘ, ਕੈਸ਼ੀਅਰ ਸੁਰਿੰਦਰ ਅਰੋੜਾ, ਚੇਅਰਮੈਨ ਪ੍ਰੀਤਮ ਸਿੰਘ, ਦਰਸ਼ਨ ਸਿੰਘ, ਕਰਨਜੀਤ ਕੌਸ਼ਿਕ, ਜਗਜੀਵਨ ਸਿੰਘ ਵਾਲੀਆ, ਪੀ.ਪੀ. ਮਨਚੰਦਾ, ਨਿਰਮਲ ਸਿੰਘ, ਗੁਰਮੀਤ ਕੌਰ, ਪਿ੍. ਕਿਸ਼ਨ ਸਿੰਘ, ਸੰਜੇ ਅਹੂਜਾ, ਇਕਬਾਲ ਭੱਲਾ ਅਤੇ ਪਵਨ ਜੱਗਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤ 'ਚ ਨਾਬਾਲਗਾ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੁੱਢਾ ਦਰਿਆ 'ਚ ਪ੍ਰਦੂਸ਼ਣ ਨੂੰ ਲੈ ਕੇ ਸਖਤੀ <br/>
Ad Position 24